ਧਰਮ ਪਰਿਵਰਤਨ ਬਾਰੇ ਪੰਜਾਬ ਵਿੱਚ ਕੀਤੇ ਜਾ ਰਹੇ ਦਾਅਵਿਆਂ ਦੀ ਕੀ ਹੈ ਜ਼ਮੀਨੀ ਹਕੀਕਤ -ਗਰਾਊਂਡ ਰਿਪੋਰਟ

ਧਰਮ ਪਰਿਵਰਤਨ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 9 ਮਿੰਟ

"ਮੈਂ ਬਿਮਾਰ ਰਹਿੰਦੀ ਸੀ, ਬਹੁਤ ਦਵਾਈਆਂ ਲਈਆਂ, ਕੁਝ ਫ਼ਰਕ ਨਹੀਂ ਪਿਆ, ਫਿਰ ਮੈਂ ਚਰਚ ਗਈ ਅਤੇ ਉੱਥੇ ਪਾਸਟਰ ਨੇ ਮੇਰੇ ਲਈ ਦੁਆ ਕੀਤੀ ਅਤੇ ਮੈਂ ਠੀਕ ਹੋ ਗਈ, ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਕਸ਼ਟ ਨਹੀਂ ਹੈ।”

ਇਹ ਕਹਿਣਾ ਹੈ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਦੀ ਰਹਿਣ ਵਾਲੀ ਰਜਿੰਦਰ ਕੌਰ ਦਾ। ਰਜਿੰਦਰ ਕੌਰ ਦਾ ਸਬੰਧ ਜੱਟ ਪਰਿਵਾਰ ਨਾਲ ਹੈ ਪਰ ਕੁਝ ਸਮਾਂ ਪਹਿਲਾਂ ਉਹ ਸਿੱਖ ਧਰਮ ਛੱਡ ਕੇ ਇਸਾਈ ਧਰਮ ਅਪਣਾ ਚੁੱਕੀ ਹੈ।

ਰਜਿੰਦਰ ਕੌਰ ਦੱਸਦੀ ਹੈ ਕਿ ਉਸ ਦਾ ਪਰਿਵਾਰ ਹੁਣ ਇਸਾਈ ਧਰਮ ਅਪਣਾ ਚੁੱਕਿਆ ਹੈ ਪਰ ਪੇਕੇ ਅਤੇ ਸਹੁਰੇ ਪਰਿਵਾਰ ਅਜੇ ਵੀ ਸਿੱਖ ਹਨ।

ਜ਼ਿੰਮੀਦਾਰ ਪਰਿਵਾਰ ਨਾਲ ਸਬੰਧਿਤ ਸੁਖਵਿੰਦਰ ਸਿੰਘ ਦੀ ਵੀ ਅਜਿਹੀ ਹੀ ਕਹਾਣੀ ਹੈ।

ਸੁਖਵਿੰਦਰ ਸਿੰਘ ਦੱਸਦੇ ਹਨ ਕਿ ਉਹ ਵੀ ਬਿਮਾਰ ਰਹਿੰਦੇ ਸਨ, ਕਾਰੋਬਾਰ ਵਿੱਚ ਘਾਟਾ ਸੀ, ਚਰਚ ਵਿੱਚ ਕੀਤੀ ਗਈ ਇੱਕ ਪ੍ਰਾਥਨਾ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ।

ਘੁਮਾਣ ਪਿੰਡ ਵਿੱਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਸੁਖਵਿੰਦਰ ਸਿੰਘ ਆਖਦੇ ਹਨ ਕਿ ਉਹ ਪਹਿਲਾਂ ਸਰਦਾਰ ਸੀ, ਪੱਗ ਬੰਨ੍ਹਦਾ ਸੀ ਪਰ 2006 ਵਿੱਚ ਉਹ ਇਸਾਈ ਬਣ ਗਿਆ, ਉਹ ਵੀ ਬਿਨਾ ਕਿਸੇ ਲਾਲਚ ਦੇ।

ਧਰਮ ਪਰਿਵਰਤਨ

ਸੁਖਵਿੰਦਰ ਸਿੰਘ ਕਹਿੰਦਾ ਹੈ ਕਿ ਉਨ੍ਹਾਂ ਦੇ ਦੋਵੇਂ ਬੱਚੇ ਇਸ ਸਮੇਂ ਇੰਗਲੈਂਡ ਵਿੱਚ ਹਨ ਅਤੇ ਉਸ ਦਾ ਕਾਰੋਬਾਰ ਵੀ ਠੀਕ ਹੈ।

ਉਹਨਾਂ ਕਿਹਾ, ''ਪਹਿਲਾਂ ਮੈਨੂੰ ਨੂੰ ਲੱਗਦਾ ਸੀ ਕਿ ਇਹ ਅੰਗਰੇਜ਼ਾਂ ਦਾ ਧਰਮ ਹੈ ਪਰ ਹੁਣ ਜਦੋਂ ਚਰਚ ਜਾਣ ਲੱਗਿਆ ਤਾਂ ਪਤਾ ਲੱਗਾ ਕਿ ਅਜਿਹਾ ਨਹੀਂ ਹੈ।''

ਉਹ ਕਹਿੰਦੇ ਹਨ ਕਿ ਜਦੋਂ ਉਸ ਨੇ ਇਸਾਈ ਧਰਮ ਅਪਣਾਇਆ ਤਾਂ ਬਹੁਤ ਸਾਰੇ ਲੋਕਾਂ ਨੇ ਉਸ ਦਾ ਵਿਰੋਧ ਵੀ ਕੀਤਾ। ਰਿਸ਼ਤੇਦਾਰ ਵੀ ਗ਼ੁੱਸੇ ਹੋਏ ਪਰ ਉਹ ਪ੍ਰਭੂ ਦੇ ਲੜ ਲੱਗ ਚੁੱਕਿਆ ਸੀ।

ਸੁਖਵਿੰਦਰ ਸਿੰਘ ਕਹਿੰਦਾ ਹੈ ਕਿ ਲੋਕ ਇਹ ਸਮਝਦੇ ਹਨ ਉਸ ਦੀ ਜ਼ਿੰਦਗੀ ਇਸਾਈ ਧਰਮ ਵਿੱਚ ਸ਼ਾਮਲ ਹੋਣ ਬਦਲੇ ਮਿਲੇ ਪੈਸਿਆਂ ਨਾਲ ਬਦਲੀ ਹੈ, ਜੋ ਕਿ ਗ਼ਲਤ ਹੈ।

ਉਹ ਕਹਿੰਦੇ ਹਨ , ''ਸਿੱਖਾਂ ਕੋਲ ਵੀ ਬਹੁਤ ਪੈਸੇ ਹਨ, ਉਹ ਵੀ ਪ੍ਰਚਾਰ ਕਰ ਸਕਦੇ ਹਨ ਅਤੇ ਪੈਸੇ ਖ਼ਰਚ ਕੇ ਇਸਾਈ ਧਰਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵਾਪਸ ਲਿਜਾ ਸਕਦੇ ਹਨ।''

ਇਸਾਈ ਬਣਨ ਦੇ ਬਾਵਜੂਦ ਆਪਣੇ ਨਾਮ ਪਿੱਛੇ 'ਸਿੰਘ' ਕਿਉਂ ਲਗਾਇਆ ਹੋਇਆ, ਇਸ ਬਾਰੇ ਸੁਖਵਿੰਦਰ ਦੀ ਦਲੀਲ ਹੈ ਕਿ ਇਸਾਈ ਧਰਮ ਵਿੱਚ ਸ਼ਾਮਲ ਹੋਣ ਉੱਤੇ ਚਰਚ ਵਿੱਚ ਕਿਸੇ ਨੂੰ ਵੀ ਇਸ ਗੱਲ ਕੋਈ ਇਤਰਾਜ਼ ਨਹੀਂ ਹੈ ਹਾਂ ਜੇ ਸਿੱਖਾਂ ਨੂੰ ਇਤਰਾਜ਼ ਹੈ ਤਾਂ ਉਹ ਬਦਲ ਲੈਣਗੇ।

ਸੁਖਵਿੰਦਰ ਸਿੰਘ ਦੇ ਘਰ ਵਿੱਚ ਅਜੇ ਵੀ ਉਸ ਦੇ ਦਸਤਾਰ ਬੰਨੇ ਹੋਏ ਦੀਆਂ ਫ਼ੋਟੋਆਂ ਲੱਗੀਆਂ ਹੋਈਆਂ ਹਨ।

ਸਰਹੱਦੀ ਇਲਾਕੇ ਵਿੱਚ ਕਿੰਨਾ ਫੈਲਿਆ ਇਸਾਈ ਧਰਮ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਚੰਡੀਗੜ ਤੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਜਾਂਦੇ ਵਕਤ ਥਾਂ-ਥਾਂ ਉੱਤੇ ਇਸਾਈ ਧਰਮ ਦੇ ਪਾਸਟਰਾਂ ਦੇ ਵੱਡੇ ਵੱਡੇ ਹੋਰਡਿੰਗ ਤੁਹਾਨੂੰ ਆਮ ਦੇਖਣ ਨੂੰ ਮਿਲਣਗੇ।

ਸਰਹੱਦੀ ਇਲਾਕਿਆਂ ਵਿੱਚ ਇਸਾਈ ਧਰਮ ਦਾ ਕਿੰਨਾ ਪ੍ਰਭਾਵ ਹੈ ਇਸ ਦਾ ਅੰਦਾਜ਼ਾ ਪਿੰਡਾਂ ਵਿੱਚ ਬਣੇ ਹੋਏ ਚਰਚਾਂ ਤੋਂ ਲਗਾਇਆ ਜਾ ਸਕਦਾ ਹੈ।

ਜ਼ਿਆਦਾਤਰ ਨਵੇਂ ਚਰਚ ਨਿੱਜੀ ਤੌਰ ਉੱਤੇ ਪ੍ਰਚਾਰ ਕਰ ਰਹੇ ਪਾਸਟਰਾਂ ਵੱਲੋਂ ਸਥਾਪਤ ਕੀਤੇ ਜਾ ਰਹੇ ਹਨ। ਕਈ ਥਾਵਾਂ ਉੱਤੇ ਤਾਂ ਲੋਕਾਂ ਨੇ ਘਰਾਂ ਵਿੱਚ ਆਪਣੇ ਚਰਚ ਸਥਾਪਿਤ ਕਰ ਲਏ ਹਨ।

ਨਿੱਜੀ ਤੌਰ ਉੱਤੇ ਇਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਪਾਸਟਰ ਸੈਮੂਅਲ ਦੱਸਦੇ ਹਨ ਕਿ ਸਾਡੇ ਕੋਲ ਹਰ ਵਰਗ ਦੇ ਲੋਕ ਆਉਂਦੇ ਹਨ, ਜਿਨ੍ਹਾਂ ਵਿੱਚ ਅਮੀਰ ਵੀ ਅਤੇ ਗ਼ਰੀਬ ਵੀ।

ਬੀਬੀਸੀ
  • ਪੰਜਾਬ ਵਿੱਚ ਇਸਾਈ ਧਰਮ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਇਹ ਕੁੱਲ ਆਬਾਦੀ ਦਾ ਡੇਢ ਫ਼ੀਸਦੀ ਤੋਂ ਵੀ ਘੱਟ ਹੈ।
  • 2011 ਤੱਕ ਇਸ ਭਾਈਚਾਰੇ ਦੀ ਆਬਾਦੀ 3 ਲੱਖ 48 ਹਜ਼ਾਰ ਦੇ ਕਰੀਬ ਸੀ।
  • ਜਾਣਕਾਰਾਂ ਮੁਤਾਬਕ ਜ਼ਿਆਦਾਤਰ ਧਰਮ ਪਰਿਵਰਤਨ ਸਰਹੱਦੀ ਇਲਾਕੇ ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਮਜੀਠਾ, ਤਰਨਤਾਰਨ , ਅਜਨਾਲਾ ਅਤੇ ਅੰਮ੍ਰਿਤਸਰ ਵਿੱਚ ਹੋਇਆ ਹੈ।
  • ਸਿੱਖ ਆਗੂਆਂ ਦਾ ਦਾਅਵਾ ਹੈ ਕਿ ਇਹ ਧਰਮ ਪਰਿਵਤਨ ਲਾਲਚ ਅਤੇ ਗੁਮਰਾਹ ਕਰਕੇ ਕਰਵਾਇਆ ਜਾ ਰਿਹਾ ਹੈ
  • ਮਸੀਹੀ ਭਾਈਚਾਰੇ ਨਾਲ ਸਬੰਧਤ ਆਗੂ ਜਬਰੀ ਧਰਮ ਪਰਿਵਰਤਨ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕਰਦੇ ਹਨ
  • ਮੁੱਖ ਧਾਰਾ ਦੇ ਗਿਰਜਾ ਘਰਾਂ ਨਾਲ ਜੁੜੇ ਆਗੂ ਕਹਿੰਦੇ ਹਨ ਅੰਧ ਵਿਸ਼ਵਾਸ਼ ਰਾਹੀ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਬੀਬੀਸੀ

ਉਨ੍ਹਾਂ ਦੱਸਿਆ ਕਿ ਕੋਈ ਵਿਅਕਤੀ ਜੋ ਇਸਾਈ ਹੋਵੇ ਅਤੇ ਬਾਈਬਲ ਦਾ ਗਿਆਨ ਰੱਖਦਾ ਹੈ, ਉਹ ਪਾਸਟਰ ਬਣ ਸਕਦਾ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸਾਈ ਧਰਮ ਵਿੱਚ ਕਿਸ ਸੰਪ੍ਰਦਾਇ ਨੂੰ ਮੰਨਦੇ ਹਨ ਤਾਂ ਉਨ੍ਹਾਂ ਆਖਿਆ ਕਿ ਆਜ਼ਾਦ ਤਰੀਕੇ ਨਾਲ ਪ੍ਰਚਾਰ ਕਰਦੇ ਹਨ ਅਤੇ ਉਹ ਕਿਸੇ ਵੀ ਸੰਪ੍ਰਦਾਇ ਦੇ ਅਧੀਨ ਨਹੀਂ ਆਉਂਦੇ।

ਭਾਵ ਨਿੱਜੀ ਤੌਰ ਉੱਤੇ ਬਹੁਤ ਸਾਰੇ ਪਾਸਟਰ ਪੰਜਾਬ ਵਿੱਚ ਵੱਖ ਵੱਖ ਥਾਵਾਂ ਉੱਤੇ ਪ੍ਰਚਾਰ ਕਰ ਰਹੇ ਹਨ। ਕਈਆਂ ਨੇ ਤਾਂ ਬਹੁਤ ਵੱਡੇ ਡੇਰੇ ਸਥਾਪਤ ਕਰ ਲਏ ਹਨ ਜਿਵੇਂ ਮੁਹਾਲੀ ,ਜਲੰਧਰ ਅਤੇ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਵਿੱਚ।

ਇਹਨਾਂ ਵੱਲੋਂ ਬਕਾਇਦਾ ਪ੍ਰਚਾਰ ਦੇ ਵੱਖ ਵੱਖ ਸਾਧਨਾਂ ਰਾਹੀਂ ਆਪਣਾ ਪ੍ਰਚਾਰ ਵੀ ਕੀਤਾ ਜਾਂਦਾ ਹੈ।

ਧਰਮ ਪਰਿਵਰਤਨ

ਕਿੰਨੀ ਹੈ ਆਬਾਦੀ ਅਤੇ ਕਿਸ ਇਲਾਕੇ ਵਿੱਚ ਜ਼ਿਆਦਾ ਪ੍ਰਭਾਵ

ਪੰਜਾਬ ਵਿੱਚ ਇਸਾਈ ਧਰਮ ਦੀ ਆਬਾਦੀ ਕੁੱਲ ਆਬਾਦੀ ਦਾ ਡੇਢ ਫ਼ੀਸਦੀ ਤੋਂ ਵੀ ਘੱਟ ਹੈ। 2011 ਤੱਕ ਇਸ ਭਾਈਚਾਰੇ ਦੀ ਆਬਾਦੀ 3 ਲੱਖ 48 ਹਜ਼ਾਰ ਦੇ ਕਰੀਬ ਸੀ।

ਜਾਣਕਾਰਾਂ ਮੁਤਾਬਕ ਜ਼ਿਆਦਾਤਰ ਧਰਮ ਪਰਿਵਰਤਨ ਸਰਹੱਦੀ ਇਲਾਕੇ ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਮਜੀਠਾ, ਤਰਨਤਾਰਨ , ਅਜਨਾਲਾ ਅਤੇ ਅੰਮ੍ਰਿਤਸਰ ਵਿੱਚ ਹੋਇਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਵੀ ਮੰਨਦੇ ਹਨ ਕਿ ਗੁਰਦਾਸਪੁਰ ਵਿੱਚ ਵੱਡੀ ਪੱਧਰ ਉੱਤੇ ਲੋਕ ਇਸਾਈ ਧਰਮ ਨਾਲ ਜੁੜੇ ਹਨ ਅਤੇ ਇਸ ਲਈ ਉਨ੍ਹਾਂ ਨੇ ਧਰਮ ਪ੍ਰਚਾਰ ਦੀ ਵੱਡੀ ਮੁਹਿੰਮ ਗੁਰਦਾਸਪੁਰ ਵਿੱਚ ਸ਼ੁਰੂ ਕੀਤੀ ਹੈ।

ਜਲੰਧਰ, ਕਪੂਰਥਲਾ ਵਿੱਚ ਇਸਾਈ ਪਾਸਟਰਾਂ ਦੇ ਡੇਰਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ।

ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਚਰਚ ਦੇ ਪਾਸਟਰ ਸੈਮੂਅਲ ਮੰਨਦੇ ਹਨ ਕਿ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਿਸੇ ਦਾ ਵੀ ਜਬਰੀ ਜਾਂ ਲਾਲਚ ਦੇ ਕੇ ਧਰਮ ਪਰਿਵਰਤਨ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਆਖਿਆ ਕਿ ਕਿਸੇ ਵੀ ਧਾਰਮਿਕ ਅਸਥਾਨ ਉੱਤੇ ਜਾਣਾ, ਇਹ ਵਿਅਕਤੀ ਦੀ ਨਿੱਜੀ ਰਾਇ ਹੈ , ਕਿਸੇ ਨਾਲ ਵੀ ਇਸ ਮਸਲੇ ਉੱਤੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ।

ਫ਼ਤਿਹਗੜ੍ਹ ਚੂੜੀਆਂ ਸਥਿਤ ਕੈਥੋਲਿਕ ਚਰਚ ਦੇ ਫਾਦਰ ਜ਼ੋਨ ਆਖਦੇ ਹਨ ਕਿ ਜਨ ਸੰਖਿਆ ਕਿੰਨੀ ਵਧੀ ਹੈ, ਇਸ ਬਾਰੇ ਤਾਂ ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਇਸਾਈ ਧਰਮ ਵਿੱਚ ਬਹੁਤ ਸਾਰੀਆਂ ਸੰਪਰਦਾਵਾਂ ਹਨ ਪਰ ਕੈਥੋਲਿਕ ਚਰਚ ਕਿਸੇ ਨਾਲ ਵੀ ਜ਼ਬਰਦਸਤੀ ਨਹੀਂ ਕਰਦਾ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਐਸਜੀਪੀਸੀ ਦਾ ਕੀ ਹੈ ਇਤਰਾਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਆਖਿਆ ਕਿ ਕੁਝ ਪਾਦਰੀਆਂ ਵੱਲੋਂ ਸਿੱਖਾਂ ਨੂੰ ਇਸਾਈ ਧਰਮ ਵਿੱਚ ਸ਼ਾਮਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਸਤਾਰ ਸਜਾਉਣ, ਨਾਮ ਪਿੱਛੇ 'ਸਿੰਘ ਜਾਂ ਕੌਰ' ਸ਼ਬਦ ਨਾ ਹਟਾਉਣ ਲਈ ਆਖਿਆ ਜਾਂਦਾ ਹੈ।

ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਧਰਮ ਪਰਿਵਰਤਨ ਨਹੀਂ ਸਗੋਂ ਜਬਰੀ ਧਰਮ ਪਰਿਵਰਤਨ ਹੈ।

ਦੂਜੇ ਪਾਸੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਐਸਜੀਪੀਸੀ ਦਾ ਇਤਰਾਜ਼ ਇਸ ਗੱਲ ਨੂੰ ਲੈ ਕੇ ਹੈ ਕਿ ਜੋ ਸਿੱਖ ਪਰੰਪਰਾਵਾਂ ਹਨ, ਉਹ ਇਸਾਈ ਧਰਮ ਵਿੱਚ ਕਿਉਂ ਲਿਆਂਦੀਆਂ ਜਾ ਰਹੀਆਂ ਹਨ।

ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਲੰਗਰ ਪ੍ਰਥਾ ਸਿੱਖਾਂ ਵਿੱਚ ਹੈ ਪਰ ਈਸਾਈਆਂ ਵਿੱਚ ਵੀ ਲੰਗਰ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ।

ਧਰਮ ਪਰਿਵਰਤਨ

ਤਸਵੀਰ ਸਰੋਤ, fb/harpreet singh

ਉਨ੍ਹਾਂ ਆਖਿਆ ਕਿ ਜੇਕਰ ਪਾਦਰੀ ਆਪਣੇ ਲੋਕਾਂ ਨੂੰ ਖਾਣਾ ਦੇਣਾ ਚਾਹੁੰਦੇ ਹਨ ਤਾਂ ਉਹ ਦੇਣ, ਪਰ ਲੰਗਰ ਸ਼ਬਦ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਕਿਹਾ ਕਿ ਕੁਝ ਪਾਦਰੀ ਅਸਪੱਸ਼ਟਤਾ ਭਰਿਆ ਮਾਹੌਲ ਸਿਰਜ ਰਹੇ ਹਨ।

ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਖ ਚੁੱਕੇ ਹਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕੁਝ ਅਖੌਤੀ ਪਾਸਟਰਾਂ ਵੱਲੋਂ ਸਿੱਖਾਂ ਅਤੇ ਹਿੰਦੂਆਂ ਨੂੰ ਗੁਮਰਾਹ ਅਤੇ ਲਾਲਚ ਦੇ ਕੇ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਸ ਨੂੰ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਾ ਦੱਸਿਆ ਸੀ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਜੀਓਜ਼ ਹਨ, ਜਿਨ੍ਹਾਂ ਵਿਚ ਕੁਝ ਪਾਸਟਰ ਚਮਤਕਾਰ ਕਰ ਕੇ ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ ਕਰ ਰਹੇ ਰਹੇ।

ਅਜਿਹੀ ਹੀ ਇੱਕ ਵੀਡੀਓ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਟ ਉੱਤੇ ਇੱਕ ਅਪ੍ਰੈਲ 2022 ਨੂੰ ਸ਼ੇਅਰ ਕੀਤੀ ਸੀ।

ਜਿਸ ਵਿੱਚ ਜਲੰਧਰ ਲਾਗੇ ਖੋਜੇਵਾਲ ਸਥਿਤ ਪਾਸਟਰ ਦਿਉਲ ਨੂੰ ਸਬੰਧਿਤ ਹੁੰਦਿਆਂ ਲਿਖਿਆ ਹੈ ਕਿ ਡਰਾਮੇ ਕਰ ਕੇ ਕਿਸ ਤਰੀਕੇ ਨਾਲ ਪੰਜਾਬ ਵਿੱਚ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।

ਧਰਮ ਪਰਿਵਰਤਨ

ਨਾਮ ਨਾ ਬਦਲਣ ਪਿੱਛੇ ਕੀ ਹੈ ਕਾਰਨ

ਪੰਜਾਬ ਵਿੱਚ ਇਸਾਈ ਭਾਈਚਾਰੇ ਦੀ ਵਸੋਂ ਦੇ ਅੰਕੜੇ ਬਹੁਤ ਘੱਟ ਹਨ। ਜਾਣਕਾਰ ਮੰਨਦੇ ਹਨ ਕਿ ਅੰਕੜੇ ਘੱਟ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਬਹੁਤ ਲੋਕ ਧਰਮ ਪਰਿਵਰਤਨ ਕਰਨ ਤੋਂ ਬਾਅਦ ਆਪਣਾ ਨਾਮ ਨਹੀਂ ਬਦਲਦੇ।

ਇਹ ਲੋਕ ਨਾ ਹੀਂ ਸਰਕਾਰੀ ਕਾਗ਼ਜ਼ਾਂ ਵਿੱਚ ਆਪਣਾ ਧਰਮ ਇਸਾਈ ਲਿਖਵਾਉਂਦੇ ਹਨ , ਬਸ ਇਸਾਈ ਰਹੁਰੀਤਾਂ ਕਰਨ ਲੱਗ ਪੈਂਦੇ ਹਨ।

ਇਸ ਦਾ ਵੱਡਾ ਕਾਰਨ ਹੈ ਦਲਿਤਾਂ ਭਾਈਚਾਰੇ ਨੂੰ ਮਿਲਣ ਵਾਲਾ ਰਾਖਵਾਂਕਰਨ।

ਧਰਮ ਪਰਿਵਰਤਨ ਕਰਨ ਵਾਲੇ ਜ਼ਿਆਦਾਤਰ ਲੋਕ ਰਾਖਵੇਂ ਕੋਟੇ ਨਾਲ ਸਬੰਧਿਤ ਹੁੰਦੇ ਹਨ। ਇਸਾਈ ਭਾਈਚਾਰੇ ਨੂੰ ਕੋਈ ਰਾਖਵਾਂਕਰਨ ਨਹੀਂ ਮਿਲਦਾ ਇਸ ਕਰਕੇ ਰਾਖਵਾਂ ਕੋਟਾ ਖ਼ਤਮ ਦੇ ਡਰ ਕਾਰਨ ਜ਼ਿਆਦਾਤਰ ਲੋਕ ਆਪਣਾ ਨਾਮ ਪਹਿਲਾਂ ਵਾਲਾ ਹੀ ਰੱਖਦੇ ਹਨ।

ਇਸ ਤੋਂ ਇਲਾਵਾ ਇਸਾਈ ਬਣੇ ਲੋਕ ਕੋਈ ਅਜਿਹਾ ਚਿੰਨ ਵੀ ਨਹੀਂ ਪਾਉਂਦੇ, ਜਿਸ ਤੋਂ ਇਹ ਪਤਾ ਲੱਗ ਸਕੇ ਇਹ ਇਸਾਈ ਹਨ।

ਪੰਜਾਬ ਵਿੱਚ ਇਸਾਈ ਭਾਈਚਾਰੇ ਦੀ ਗਿਣਤੀ ਦੇਖੀ ਜਾਵੇ ਤਾਂ ਇਸ ਵਿੱਚ ਜ਼ਿਆਦਾਤਰ ਧਰਮ ਪਰਿਵਰਤਨ ਕਰ ਕੇ ਇਸਾਈ ਬਣੇ ਲੋਕ ਹਨ ਅਤੇ ਇਹਨਾਂ ਵਿੱਚ ਵੀ ਜ਼ਿਆਦਾਤਰ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕ ਹਨ।

ਪੰਜਾਬ ਘੱਟ ਕਮਿਸ਼ਨ ਦੀ ਰਾ

ਤਰਨ ਤਾਰਨ ਜ਼ਿਲ੍ਹੇ ਵਿੱਚ ਚਰਚ ਉੱਤੇ ਹੋਏ ਹਮਲੇ ਅਤੇ ਸਿੱਖ ਸੰਸਥਾਵਾਂ ਵੱਲੋਂ ਜਬਰੀ ਧਰਮ ਪਰਿਵਰਤਨ ਦੇ ਮੁੱਦੇ ਉੱਤੇ ਬੀਬੀਸੀ ਨੇ ਪੰਜਾਬ ਘੱਟ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨਾਲ ਗੱਲ ਕੀਤੀ।

ਧਰਮ ਪਰਿਵਰਤਨ

ਉਨ੍ਹਾਂ ਉਪਰੋਕਤ ਘਟਨਾਵਾਂ ਉੱਤੇ ਚਿੰਤਾ ਦਾ ਪ੍ਰਗਟਵਾ ਕੀਤਾ। ਪਰ ਨਾਲ ਹੀ ਆਖਿਆ ਕਿ ਇਸਾਈ ਧਰਮ ਦੇ ਅੰਦਰ ਵੀ ਕੁਝ ਅਖੌਤੀ ਪਾਸਟਰ ਆ ਗਏ ਜਿੰਨਾ ਨੇ ਧਰਮ ਨੂੰ ਕਾਰੋਬਾਰ ਦਾ ਰੂਪ ਦੇ ਦਿੱਤਾ ਹੈ।

ਉਨ੍ਹਾਂ ਮੁਤਾਬਕ ਅਜਿਹੇ ਅਖੌਤੀ ਪਾਸਟਰਾਂ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲੋਂ ਵਿੱਤੀ ਸਾਧਨ ਕਿੱਥੇ ਆ ਰਹੇ ਹਨ।

ਪ੍ਰੋਫੈਸਰ ਨਾਹਰ ਮੁਤਾਬਕ ਇਸਾਈ ਧਰਮ ਪੰਜਾਬ ਵਿੱਚ ਬਹੁਤ ਪੁਰਾਣਾ ਹੈ ਅਤੇ ਕਦੇ ਵੀ ਤਰਨਤਾਰਨ ਵਰਗੀ ਘਟਨਾ ਨਹੀਂ ਵਾਪਰੀ। ਉਨ੍ਹਾਂ ਇਸ ਦੀ ਪੂਰੀ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।

ਉਹ ਕਹਿੰਦੇ ਹਨ, ''ਚਰਚਾਂ ਦੇ ਨਾਂ ਉੱਤੇ ਚੱਲਣ ਵਾਲੇ ਨਿੱਜੀ ਕਾਰੋਬਾਰ ਬੰਦ ਹੋਣੇ ਚਾਹੀਦੀ ਹੈ, ਭਾਵੇਂ ਕੋਈ ਤੇਲ ਵੇਚਦਾ ਹੈ ਜਾਂ ਪਾਣੀ, ਅਸੀਂ ਅਜਿਹੇ ਲੋਕਾਂ ਦੇ ਹੱਕ ਵਿਚ ਨਹੀਂ ਹਾਂ।''

ਇਸਾਈ ਧਰਮ ਦੇ ਕਿੰਨੇ ਵਰਗ

ਇਸਾਈ ਧਰਮ ਦੇ ਵਿੱਚ ਵੀ ਵੱਖ ਵੱਖ ਵਰਗ ਹਨ। ਇਹਨਾਂ ਵਿੱਚ ਰੋਮਨ ਕੈਥੋਲਿਕ ਚਰਚ, ਚਰਚ ਆਫ ਨਾਰਥ ਇੰਡੀਆ (ਸੀ.ਐੱਨ.ਆਈ.), ਸਾਲਵੇਸ਼ਨ ਆਰਮੀ, ਮੈਥੋਡਿਸਟ ਚਰਚ ਸਮੇਤ ਕੁਝ ਨਿੱਜੀ ਤੌਰ ਉਤੇ ਵੀ ਪ੍ਰਚਰਾਕ ਕੰਮ ਕਰਦੇ ਹਨ।

ਜੇਕਰ ਸਿੱਧੇ ਸ਼ਬਦਾਂ ਵਿੱਚ ਆਖਣਾ ਹੋਵੇ ਤਾਂ ਇਸਾਈ ਧਰਮ ਵਿੱਚ ਕੋਈ ਸੁਪਰੀਮ ਬਾਡੀ ਨਹੀਂ, ਜੋ ਇਸ ਨੂੰ ਕੰਟਰੋਲ ਕਰ ਸਕੇ। ਡਾਇਓਸੀਸ ਆਫ ਅੰਮ੍ਰਿਤਸਰ ਇਸ ਦੇ ਵੱਡੇ ਕੇਂਦਰ ਹਨ ਅਤੇ ਜੋ ਪੂਰੀ ਸੰਗਠਿਤ ਹਨ ਅਤੇ ਇਹਨਾਂ ਦੀ ਅਗਵਾਈ ਬਿਸ਼ਪ ਵੱਲੋਂ ਕੀਤੀ ਜਾਂਦੀ ਹੈ।

ਧਰਮ ਪਰਿਵਰਤਨ

ਇਸ ਤੋਂ ਇਲਾਵਾ ਬਹੁਤ ਸਾਰੇ ਪਾਸਟਰ ਅਜਿਹੇ ਵੀ ਜੋ ਨਿੱਜੀ ਤੌਰ ਉਤੇ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਕੰਟਰੋਲ ਕਰਨ ਵਾਲੀ ਕੋਈ ਸੰਸਥਾ ਨਹੀਂ ਹੈ ਜੋ ਡੇਰਿਆਂ ਦੇ ਮੁਖੀ ਵਾਂਗ ਕੰਮ ਕਰਦੇ ਹਨ।

ਇਸਾਈ ਧਰਮ ਨੂੰ ਸੰਗਠਿਤ ਕਰਨ ਦੇ ਲਈ ਮਸੀਹੀ ਮਹਾਂ ਸਭਾ (ਐਮ ਐੱਸ ਐੱਸ ) ਬਣੀ ਹੋਈ ਹੈ।

ਜਿਸ ਦੀ ਅਗਵਾਈ ਇਸ ਸਮੇਂ ਬਿਸ਼ਪ ਪ੍ਰਦੀਪ ਕੁਮਾਰ ਸਾਮੰਤਾ ਰਾਏ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮਸੀਹੀ ਮਹਾਂ ਸਭਾ ਦਾ ਕੰਮ ਇਸਾਈ ਧਰਮ ਦੇ ਵੱਖ ਵੱਖ ਵਰਗਾਂ ਨੂੰ ਇਕੱਠ ਕਰਕੇ ਇਕ ਸੰਸਥਾ ਥੱਲੇ ਲਿਆਉਣਾ ਹੈ।

ਪਰ ਜੋ ਪਾਸਟਰ ਨਿੱਜੀ ਤੌਰ ਉਤੇ ਆਪਣੇ ਡੇਰੇ ਸਥਾਪਤ ਕਰਕੇ ਪ੍ਰਚਾਰ ਕਰ ਰਹੇ ਹਨ, ਉਹਨਾਂ ਉਤੇ ਇਸ ਸੰਸਥਾ ਦਾ ਕੋਈ ਕੰਟਰੋਲ ਨਹੀਂ ਹੈ।

ਉਹਨਾਂ ਕਿਹਾ ਕਿ ਸੰਗਠਿਤ ਚਰਚ ਵੱਲੋਂ ਕਿਸੇ ਵੀ ਵਿਅਕਤੀ ਦਾ ਜ਼ਬਰੀ ਧਰਮ ਪਰਿਵਰਤਨ ਨਹੀਂ ਕੀਤਾ ਜਾ ਰਿਹਾ।

ਉਹਨਾਂ ਆਖਿਆ ਕਿ ਭਾਈਚਾਰੇ ਵਿੱਚ ਕੁਝ ਅਜਿਹੇ ਵਰਗ ਹੁੰਦੇ ਹਨ ਜਿਨ੍ਹਾਂ ਕਰਕੇ ਸਾਰੇ ਭਾਈਚਾਰੇ ਦੀ ਬਦਨਾਮੀ ਹੁੰਦੀ ਹੈ।

ਉਹ ਇਸਾਈ ਧਰਮ ਵਿੱਚ ਵੀ ਹਨ, ਜਿਨਾਂ ਉਤੇ ਰੋਕ ਲਗਾਉਣੀ ਬਹੁਤ ਜ਼ਰੂਰੀ ਹੈ।

ਉਹਨਾਂ ਆਖਿਆ ਕਿ ਛੇਤੀ ਹੀ ਇਸ ਸਬੰਧ ਵਿੱਚ ਯਕੀਨੀ ਬਣਾਉਣਗੇ ਕਿ ਜੋ ਪਾਸਟਰ ਬਾਇਬਲ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸਬੰਧ ਵਿੱਚ ਉਹ ਸਰਕਾਰ ਤੋਂ ਵੀ ਮਦਦ ਲੈਣਗੇ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਧਰਮ ਪਰਿਵਰਤਨ ਦਾ ਮੁੱਦਾ ਅਚਾਨਕ ਕਿਵੇਂ ਆਇਆ ਚਰਚਾ ਵਿੱਚ

ਅਸਲ ਵਿੱਚ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਪੱਟੀ ਵਿੱਚ ਇੱਕ ਚਰਚ ਉੱਤੇ ਹੋਏ ਹਮਲੇ ਦੀ ਘਟਨਾ ਨੇ ਇਸ ਵਿਵਾਦ ਨੂੰ ਡੂੰਘਾ ਕਰ ਦਿੱਤਾ ਹੈ।

ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਪਿੰਡ ਵਿੱਚ ਬਣੇ ਚਰਚ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਦਾਖ਼ਲ ਹੋ ਕੇ ਚਰਚ ਵਿੱਚ ਭੰਨ ਤੋੜ ਕੀਤੀ ਅਤੇ ਉੱਥੇ ਖੜੀ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ ਅਤੇ ਫ਼ਰਾਰ ਹੋ ਗਏ।

ਇਸ ਘਟਨਾ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੁਝ ਈਸਾਈਆਂ ਪਾਸਟਰਾਂ ਵੱਲੋਂ ਸਿੱਖਾਂ ਅਤੇ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਨ ਸਬੰਧ ਬਿਆਨ ਆਇਆ ਸੀ।

ਚਰਚ ਉੱਤੇ ਹੋਏ ਹਮਲੇ ਦੀ ਜਾਂਚ ਤੋਂ ਬਾਅਦ ਇਸਾਈ ਧਰਮ ਦੇ ਲੋਕਾਂ ਨੇ ਪਹਿਲਾਂ ਪੱਟੀ ਵਿੱਚ ਧਰਨਾ ਦਿੱਤਾ ਅਤੇ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਕੈਂਡਲ ਮਾਰਚ ਕੱਢੇ ਜਾ ਰਹੇ ਹਨ। ਬਕਾਇਦਾ ਐਸਜੀਪੀਸੀ ਨੇ ਚਰਚ ਉੱਤੇ ਹਮਲੇ ਦੀ ਨਿਖੇਧੀ ਕੀਤੀ।

ਫ਼ਿਲਹਾਲ ਪੰਜਾਬ ਪੁਲਿਸ ਦੀ ਐਸ ਆਈ ਟੀ ਘਟਨਾ ਦੀ ਜਾਂਚ ਕਰ ਰਹੀ ਹੈ।

ਪੰਜਾਬ ਵਿੱਚ ਧਰਮ ਪਰਿਵਰਤਨ ਦਾ ਇਤਿਹਾਸ

ਹਾਲਾਂਕਿ ਪੰਜਾਬ ਵਿੱਚ ਧਰਮ ਪਰਿਵਰਤਨ ਦਾ ਮਸਲਾ ਨਵਾਂ ਨਹੀਂ ਹੈ। ਸਮੇਂ-ਸਮੇਂ 'ਤੇ ਇਹ ਮਾਮਲਾ ਉੱਠਦਾ ਰਿਹਾ ਹੈ।

ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ ਦੱਸਦੇ ਹਨ ਕਿ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਵਿੱਚ ਅੰਮ੍ਰਿਤ ਪ੍ਰਚਾਰ, ਆਰੀਆ ਸਮਾਜ ਵਿੱਚ ਸ਼ੁੱਧੀ ਅਤੇ ਤਬਲੀਗ਼ ਤੇ ਤੰਜ਼ੀਮ ਮੂਵਮੈਂਟ ਇਸਲਾਮ ਧਰਮ ਵਿੱਚ ਚੱਲੀ।

ਸਾਲ 2014 ਵਿੱਚ ਵੀ ਕੁਝ ਰਿਪੋਰਟਾਂ ਛਪੀਆਂ ਜਿਸ ਵਿੱਚ ਕਿਹਾ ਗਿਆ ਕਿ ਕਰੀਬ 8000 ਈਸਾਈਆਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਵਾਇਆ ਗਿਆ।

ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ''ਆਪਣੇ ਸੂਬੇ ਵਿੱਚ ਜਬਰੀ ਧਰਮ ਬਦਲੀ ਨਹੀਂ ਹੋਣ ਦਿਆਂਗੇ।''

ਡਾ. ਪ੍ਰਮੋਦ ਕੁਮਾਰ ਕਹਿੰਦੇ ਹਨ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਥੋੜ੍ਹਾ-ਬਹੁਤਾ ਰਿਹਾ ਹੈ ਪਰ ਸਮਾਜ ਦੇ ਲੋਕਾਂ ਉੱਤੇ ਇਸ ਨੇ ਕੋਈ ਬਹੁਤਾ ਅਸਰ ਨਹੀਂ ਪਾਇਆ ਹੈ। ਹਾਂ ਵੱਖੋ-ਵੱਖ ਧਰਮਾਂ ਦੇ ਆਗੂ ਇਸ ਨੂੰ ਲੈ ਕੇ ਫ਼ਿਕਰਮੰਦ ਜ਼ਰੂਰ ਹਨ।

ਇਹ ਵੀ ਪੜ੍ਹੋ-

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)