ਅਮਰੀਕਾ ਦਾ ਦਾਅਵਾ, ਟੋਰਪੀਡੋ ਨਾਲ ਈਰਾਨ ਦਾ ਜੰਗੀ ਜਹਾਜ਼ ਹਿੰਦ ਮਹਾਸਾਗਰ ਵਿੱਚ ਡੁਬੋਇਆ, ਜਾਣੋ ਹੁਣ ਤੱਕ ਕੀ-ਕੀ ਪਤਾ

ਈਰਾਨੀ ਜਲ ਸੈਨਾ ਜਹਾਜ਼ ਦੇਨਾ ਦੀ 2023 ਦੀ ਤਸਵੀਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਈਰਾਨੀ ਜਲ ਸੈਨਾ ਜਹਾਜ਼ ਦੇਨਾ ਦੀ 2023 ਦੀ ਤਸਵੀਰ (ਸੰਕੇਤਕ ਤਸਵੀਰ)
ਪੜ੍ਹਨ ਦਾ ਸਮਾਂ: 8 ਮਿੰਟ

ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦਾਅਵਾ ਕੀਤਾ ਹੈ ਕਿ ਹਿੰਦ ਮਹਾਸਾਗਰ ਵਿੱਚ ਈਰਾਨ ਦਾ ਇੱਕ ਜੰਗੀ ਜਹਾਜ਼ ਅਮਰੀਕਾ ਨੇ ਟੋਰਪੀਡੋ ਹਮਲੇ ਨਾਲ ਡੁੱਬੋ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਮੁੰਦਰੀ ਜਹਾਜ਼ ਨੂੰ ਤਬਾਹ ਕਰਨ ਲਈ ਪਣਡੁੱਬੀ ਤੋਂ ਟੋਰਪੀਡੋ ਦਾਗਿਆ ਗਿਆ। ਹਾਲਾਂਕਿ ਹੇਗਸੇਥ ਨੇ ਉਸ ਈਰਾਨੀ ਜਹਾਜ਼ ਦਾ ਨਾਮ ਨਹੀਂ ਦੱਸਿਆ ਜਿਸਨੂੰ ਡੁੱਬਾਇਆ ਗਿਆ ਹੈ।

ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਨੌਸੈਨਾ ਨੇ ਜਾਣਕਾਰੀ ਦਿੱਤੀ ਸੀ ਕਿ ਈਰਾਨੀ ਨੌਸੈਨਾ ਦਾ ਜਹਾਜ਼ 'ਆਈਆਰਆਈਐੱਸ ਡੇਨਾ' ਹਿੰਦ ਮਹਾਸਾਗਰ ਵਿੱਚ ਡੁੱਬ ਗਿਆ ਹੈ ਅਤੇ ਇਸ ਵਿੱਚ ਸਵਾਰ ਕਰੀਬ 140 ਲੋਕ ਲਾਪਤਾ ਹਨ।

ਅਮਰੀਕੀ ਰੱਖਿਆ ਮੰਤਰੀ ਨੇ ਕਿਹਾ, "ਹਿੰਦ ਮਹਾਸਾਗਰ ਵਿੱਚ ਅਮਰੀਕਾ ਨੇ ਇੱਕ ਈਰਾਨੀ ਜੰਗੀ ਜਹਾਜ਼ ਨੂੰ ਡੁੱਬੋ ਦਿੱਤਾ, ਜਿਸਨੂੰ ਲੱਗਦਾ ਸੀ ਕਿ ਉਹ ਅੰਤਰਰਾਸ਼ਟਰੀ ਜਲਖੇਤਰ ਵਿੱਚ ਸੁਰੱਖਿਅਤ ਹੈ।"

ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਨੌਸੈਨਾ ਨੇ ਪੁਸ਼ਟੀ ਕੀਤੀ ਸੀ ਕਿ ਬੁੱਧਵਾਰ ਸਵੇਰੇ ਈਰਾਨੀ ਨੌਸੈਨਾ ਦੇ ਜਹਾਜ਼ 'ਆਈਆਰਆਈਐਸ ਡੇਨਾ' ਵੱਲੋਂ ਐਮਰਜੈਂਸੀ ਕਾਲ ਮਿਲਣ ਤੋਂ ਬਾਅਦ 32 ਲੋਕਾਂ ਨੂੰ ਬਚਾਇਆ ਗਿਆ ਹੈ।

ਪੀਟ ਹੇਗਸੇਥ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੀਟ ਹੇਗਸੇਥ ਨੇ ਈਰਾਨੀ ਜੰਗੀ ਜਹਾਜ਼ ਦੇ ਡੁੱਬਣ ਦਾ ਐਲਾਨ ਕੀਤਾ

ਬੀਬੀਸੀ ਪੱਤਰਕਾਰ ਯੋਗਿਤਾ ਲਿਮਾਏ ਨੂੰ ਸ੍ਰੀਲੰਕਾ ਨੌਸੈਨਾ ਦੇ ਬੁਲਾਰੇ ਬੁਧਿਕਾ ਸੰਪਥ ਨੇ ਦੱਸਿਆ, "ਇਹ ਘਟਨਾ ਸਾਡੇ ਸਮੁੰਦਰੀ ਖੇਤਰ ਤੋਂ ਬਾਹਰ ਸੀ, ਪਰ ਸਾਡੇ ਖੋਜ ਅਤੇ ਬਚਾਅ ਖੇਤਰ ਦੇ ਅੰਦਰ ਸੀ। ਇਸ ਲਈ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੇ ਤਹਿਤ ਸਾਨੂੰ ਕਾਰਵਾਈ ਕਰਨੀ ਪਈ।"

ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਪਾਣੀ ਵਿੱਚ ਤੈਰਦੇ ਹੋਏ ਲੋਕ ਮਿਲੇ ਅਤੇ ਅਸੀਂ ਉਨ੍ਹਾਂ ਨੂੰ ਬਚਾਇਆ। ਬਾਅਦ ਵਿੱਚ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਲੋਕ ਇੱਕ ਈਰਾਨੀ ਜਹਾਜ਼ ਤੋਂ ਸਨ।"

ਬੁਲਾਰੇ ਦੇ ਮੁਤਾਬਕ ਜਹਾਜ਼ ਦੇ ਦਸਤਾਵੇਜ਼ਾਂ ਅਨੁਸਾਰ ਇਸ ਵਿੱਚ ਕਰੀਬ 180 ਲੋਕ ਸਵਾਰ ਸਨ। ਹਾਲਾਂਕਿ ਲਾਪਤਾ ਲੋਕਾਂ ਦੀ ਸਹੀ ਗਿਣਤੀ ਹਾਲੇ ਸਪਸ਼ਟ ਨਹੀਂ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ ਤਾਂ ਨੌਸੈਨਾ ਨੂੰ ਜਹਾਜ਼ ਨਜ਼ਰ ਨਹੀਂ ਆਇਆ, ਪਰ ਸਮੁੰਦਰ ਵਿੱਚ ਤੇਲ ਦੇ ਦਾਗ਼ ਅਤੇ ਤੈਰਦੇ ਹੋਏ ਲਾਈਫ ਰਾਫਟ ਮਿਲੇ।

ਬੁਲਾਰੇ ਨੇ ਬੀਬੀਸੀ ਨੂੰ ਇਹ ਵੀ ਕਿਹਾ ਕਿ ਉਹ ਇਸ ਦਾਅਵੇ ਨੂੰ ਰੱਦ ਕਰਦੇ ਹਨ ਕਿ ਜਹਾਜ਼ ਨੂੰ ਕਿਸੇ ਪਣਡੁੱਬੀ ਨੇ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਦੇ ਅਨੁਸਾਰ ਜਹਾਜ਼ ਦੇ ਡੁੱਬਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੈ।

ਬੇਰੂਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੇਰੂਤ ਦੇ ਦੱਖਣੀ ਉਪਨਗਰਾਂ ਵਿੱਚ ਇਮਾਰਤਾਂ ਉੱਤੇ ਧੂੰਆਂ ਉੱਠਦਾ ਹੋਇਆ

ਸਕੂਲ ਉੱਤੇ ਹਮਲਾ

ਇਜ਼ਰਾਇਲ-ਅਮਰੀਕਾ ਦਾ ਈਰਾਨ ਨਾਲ ਸੰਘਰਸ਼ ਜਾਰੀ ਹੈ। ਅਮਰੀਕਾ ਸਥਿਤ 'ਹਿਊਮਨ ਰਾਈਟਸ ਐਕਟਿਵਿਸਟਸ ਨਿਊਜ਼ ਏਜੰਸੀ' ਦਾ ਕਹਿਣਾ ਹੈ ਕਿ 28 ਫਰਵਰੀ ਤੋਂ ਹੁਣ ਤੱਕ ਈਰਾਨ ਵਿੱਚ 1,097 ਨਾਗਰਿਕਾਂ ਦੀ ਜਾਨ ਜਾਣ ਦੀ ਰਿਪੋਰਟ ਹੈ।

ਏਜੰਸੀ ਅਨੁਸਾਰ, ਇਨ੍ਹਾਂ ਵਿੱਚੋਂ 181 ਬੱਚੇ 10 ਸਾਲ ਤੋਂ ਘੱਟ ਉਮਰ ਦੇ ਸਨ। ਏਜੰਸੀ ਨੇ ਅੱਗੇ ਦੱਸਿਆ ਕਿ ਜ਼ਖਮੀ ਲੋਕਾਂ ਦੀ ਗਿਣਤੀ 5,402 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚ 100 ਬੱਚੇ ਸ਼ਾਮਲ ਹਨ।

ਏਜੰਸੀ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਹੀ ਘੱਟੋ-ਘੱਟ 104 ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਵਿੱਚ ਫੌਜੀ ਅੱਡਿਆਂ, ਮੈਡੀਕਲ ਕੇਂਦਰਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਸੈਂਕੜੇ ਹੋਰ ਮੌਤਾਂ ਦੀਆਂ ਰਿਪੋਰਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੀਆਂ ਅੰਤਿਮ ਰਸਮਾਂ ਵੇਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਖਾਮੇਨੇਈ ਦਾ ਸਰਕਾਰੀ ਅੰਤਿਮ ਸੰਸਕਾਰ ਮੁਲਤਵੀ- ਈਰਾਨ ਦਾ ਸਰਕਾਰੀ ਮੀਡੀਆ

ਈਰਾਨੀ ਦੇ ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਾਮੇਨੇਈ ਲਈ ਸਰਕਾਰੀ ਅੰਤਿਮ ਸੰਸਕਾਰ ਮੁਲਤਵੀ ਕਰ ਦਿੱਤਾ ਗਿਆ ਹੈ।

ਤਿੰਨ ਦਿਨਾਂ ਅੰਤਿਮ ਸੰਸਕਾਰ ਅੱਜ ਰਾਤ ਸ਼ੁਰੂ ਹੋਣਾ ਸੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਿੱਚ ਸਭ ਸਾਰੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।

ਹਾਲਾਂਕਿ, ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਬੰਧਕਾਂ ਨੇ ਕਿਹਾ ਹੈ ਕਿ ਬੁਨਿਆਦੀ ਢਾਂਚਾ ਤਿਆਰ ਹੋਣ ਤੱਕ ਸਮਾਗਮ ਮੁਲਤਵੀ ਕਰ ਦਿੱਤਾ ਜਾਵੇਗਾ।

ਸਮਾਗਮ ਕਦੋਂ ਹੋਵੇਗਾ ਇਸ ਸਬੰਧੀ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਇਜ਼ਰਾਈਲ ਨੇ ਖਾਮੇਨੇਈ ਦੇ ਅੰਤਿਮ ਸੰਸਕਾਰ ਸਮਾਗਮ ਤੋਂ ਪਹਿਲਾਂ ਈਰਾਨ ਨੂੰ ਚੇਤਾਵਨੀ ਦਿੱਤੀ

ਈਰਾਨੀ ਸਰਕਾਰੀ ਮੀਡੀਆ ਦੇ ਅਨੁਸਾਰ, ਦੇਸ਼ ਦੇ ਸੁਪਰੀਮ ਲੀਡਰ, ਅਯਾਤੁੱਲ੍ਹਾ ਅਲੀ ਖਾਮੇਨੇਈ ਦਾ ਅੰਤਿਮ ਸੰਸਕਾਰ ਸਮਾਗਮ ਅੱਜ ਤੇਹਰਾਨ ਵਿੱਚ ਹੋਵੇਗਾ।

ਉਹ ਸ਼ਨੀਵਾਰ ਨੂੰ ਸ਼ੁਰੂ ਹੋਏ ਅਮਰੀਕਾ-ਇਜ਼ਰਾਈਲ ਹਮਲਿਆਂ ਵਿੱਚ ਮਾਰੇ ਗਏ ਸਨ। ਇਹ ਸਮਾਗਮ ਅੱਜ ਰਾਤ ਸਥਾਨਕ ਸਮੇਂ ਅਨੁਸਾਰ 10 ਵਜੇ ਸ਼ੁਰੂ ਹੋਵੇਗਾ ਅਤੇ ਅੰਤਿਮ ਯਾਤਰਾ ਤੋਂ ਪਹਿਲਾਂ ਤਿੰਨ ਦਿਨ ਜਾਰੀ ਰਹੇਗਾ।

ਦਿ ਨਿਊਯਾਰਕ ਟਾਈਮਜ਼ ਨੇ ਈਰਾਨੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਖਾਮੇਨੇਈ ਦਾ ਪੁੱਤਰ, ਮੋਜ਼ੇਤਬਾ ਖਾਮੇਨੇਈ, ਨਵੇਂ ਸੁਪਰੀਮ ਲੀਡਰ ਬਣਨ ਲਈ ਸਭ ਤੋਂ ਅੱਗੇ ਹੈ।

ਇਸ ਦੌਰਾਨ, ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਉੱਤਰਾਧਿਕਾਰੀ ਜੋ 'ਇਜ਼ਰਾਈਲ ਨੂੰ ਤਬਾਹ ਕਰਨ' ਜਾਂ 'ਅਮਰੀਕਾ ਨੂੰ ਧਮਕੀ ਦੇਣ' ਅਤੇ 'ਈਰਾਨੀ ਲੋਕਾਂ ਨੂੰ ਦਬਾਉਣ' ਦੀ ਯੋਜਨਾ ਜਾਰੀ ਰੱਖਦਾ ਹੈ, ਉਹ 'ਸਿੱਧਾ ਨਿਸ਼ਾਨਾ' ਹੋਵੇਗਾ।

ਅਯਾਤੁੱਲ੍ਹਾ ਅਲੀ ਖਾਮੇਨੇਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਯਾਤੁੱਲ੍ਹਾ ਅਲੀ ਖਾਮੇਨੇਈ ਅਮਰੀਕਾ-ਇਜ਼ਰਾਈਲ ਹਮਲਿਆਂ ਵਿੱਚ ਮਾਰੇ ਗਏ ਸਨ

ਈਰਾਨੀ ਮਿਜ਼ਾਈਲ ਕਤਰ ਵਿੱਚ ਅਮਰੀਕੀ ਹਵਾਈ ਅੱਡੇ 'ਤੇ ਡਿੱਗੀ

ਕਤਰ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਦੋ ਈਰਾਨੀ ਬੈਲਿਸਟਿਕ ਮਿਜ਼ਾਈਲਾਂ ਨੇ ਕਤਰ ਨੂੰ ਨਿਸ਼ਾਨਾ ਬਣਾਇਆ ਹੈ।

ਇਨ੍ਹਾਂ ਵਿੱਚੋਂ ਇੱਕ ਮਿਜ਼ਾਈਲ ਨੂੰ ਕਤਰ ਦੇ ਹਵਾਈ ਰੱਖਿਆ ਪ੍ਰਣਾਲੀਆਂ ਦੁਆਰਾ ਰੋਕਿਆ ਗਿਆ ਸੀ ਅਤੇ ਦੂਜੀ ਨੇ ਅਲ ਉਦੈਦ ਵਿਖੇ ਅਮਰੀਕੀ ਹਵਾਈ ਅੱਡੇ 'ਤੇ ਹਮਲਾ ਕੀਤਾ, ਜੋ ਕਿ ਖੇਤਰ ਦਾ ਸਭ ਤੋਂ ਵੱਡਾ ਅਮਰੀਕੀ ਅੱਡਾ ਹੈ।

ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਕਤਰ ਦਾ ਕਹਿਣਾ ਹੈ।

ਬੇਰੂਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 4 ਮਾਰਚ, 2026 ਦੀ ਇਹ ਤਸਵੀਰ ਨੂੰ ਬੇਰੂਤ ਦੇ ਦੱਖਣੀ ਉਪਨਗਰਾਂ ਵਿੱਚ ਮਾਮੌਰਾ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਵਾਈ ਹਮਲੇ ਦੇ ਨਤੀਜੇ ਨੂੰ ਦਰਸਾਉਂਦੀ ਹੈ

ਮੱਧ ਪੂਰਬ 'ਚ ਫਸੇ ਲੋਕਾਂ ਦੀ ਮਦਦ ਲਈ ਭਾਰਤ ਸਰਕਾਰ ਨੇ ਬਣਾਇਆ ਵਿਸ਼ੇਸ਼ ਕੰਟਰੋਲ ਰੂਮ

ਖਾੜੀ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਇੱਕ ਕੰਟਰੋਲ ਰੂਮ ਕਾਇਮ ਕੀਤਾ ਗਿਆ ਹੈ। ਕੰਟਰੋਲ ਰੂਮ ਨਾਲ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ:

1800118797 (ਟੋਲ ਫ੍ਰੀ)

+91-11-2301 2113

+91-11-2301 4104

+91-11-2301 7905

ਖੇਤਰ ਵਿੱਚ ਭਾਰਤੀ ਦੂਤਾਵਾਸਾਂ ਦੇ ਐਮਰਜੈਂਸੀ ਸੰਪਰਕ ਨੰਬਰ ਹੇਠਾਂ ਦਿੱਤੇ ਅਨੁਸਾਰ ਹਨ:

ਬਹਿਰੀਨ: +973 39418071

ਈਰਾਨ: +989128109115 / +989128109102 / +989128109109 / +989932179359

ਇਰਾਕ: +964 771 651 1185 / +964 770444 4899

ਇਜ਼ਰਾਈਲ: +972 54 7520711 / +972 54 2428378

ਜਾਰਡਨ: +962 770 422 276

ਕੁਵੈਤ: +965 65501946

ਲੇਬਨਾਨ: +961 76860128

ਓਮਾਨ: +968 98282270 (ਵਟਸਐਪ) / 80071234 (ਟੋਲ ਫ੍ਰੀ)

ਕਤਰ: +974 55647502

ਰਾਮੱਲਾ, ਫਲਸਤੀਨ: +970 592916418

ਸਊਦੀ ਅਰਬ (ਰਿਆਦ): +966 11 4884697 / 800 247 1234 (ਟੋਲ ਫ੍ਰੀ)

ਸਊਦੀ ਅਰਬ (ਜੇਦਾਹ): +966 126648660 / +966 12 2614093

ਸੰਯੁਕਤ ਅਰਬ ਅਮੀਰਾਤ: +971 543090571 (ਵਟਸਐਪ) / 800 46342 (ਟੋਲ ਫ੍ਰੀ)

ਹਮਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 4 ਮਾਰਚ, 2026 ਨੂੰ ਇਰਾਕ ਵਿੱਚ ਸੰਯੁਕਤ ਰਾਜ ਅਮਰੀਕਾ ਅਤੇ ਇਜ਼ਰਾਈਲ, ਈਰਾਨ 'ਤੇ ਆਪਣੇ ਹਮਲੇ ਜਾਰੀ ਰੱਖੇ, ਅਮਰੀਕੀ-ਇਜ਼ਰਾਈਲੀ ਜੰਗੀ ਜਹਾਜ਼ ਏਰਬਿਲ ਉੱਤੇ ਦਿਖਾਈ ਦਿੰਦੇ ਹਨ

ਕਤਰ ਦਾ ਦਾਅਵਾ: ਆਈਆਰਜੀਸੀ ਦੇ 10 ਸ਼ੱਕੀ ਜਾਸੂਸ ਗ੍ਰਿਫ਼ਤਾਰ

ਕਤਰ ਦੀ ਸਰਕਾਰੀ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਕਤਰ ਦੇ ਸੁਰੱਖਿਆ ਬਲਾਂ ਨੇ ਬੁੱਧਵਾਰ ਤੜਕਸਾਰ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰਪਸ' (ਆਈਆਰਜੀਸੀ) ਲਈ ਕੰਮ ਕਰ ਰਹੇ "ਦੋ ਸੈੱਲਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ" ਕੀਤਾ ਹੈ।

ਨਿਊਜ਼ ਏਜੰਸੀ ਮੁਤਾਬਕ, ਸੱਤ ਸ਼ੱਕੀਆਂ ਨੂੰ "ਦੇਸ਼ ਦੇ ਅਹਿਮ ਅਤੇ ਫੌਜੀ ਬੁਨਿਆਦੀ ਢਾਂਚੇ ਬਾਰੇ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਲਈ ਜਾਸੂਸੀ ਮਿਸ਼ਨਾਂ ਦੀ ਜ਼ਿੰਮੇਵਾਰੀ" ਸੌਂਪੀ ਗਈ ਸੀ।

ਏਜੰਸੀ ਮੁਤਾਬਕ ਜਾਸੂਸੀ ਦੇ ਇਲਜ਼ਾਮ ਹੇਠ ਫੜੇ ਗਏ ਤਿੰਨ ਹੋਰ ਵਿਅਕਤੀਆਂ ਨੂੰ "ਡਰੋਨ ਦੀ ਵਰਤੋਂ ਕਰਨ ਦੀ ਸਿਖਲਾਈ" ਦਿੱਤੀ ਗਈ ਸੀ।

ਸਰਕਾਰੀ ਨਿਊਜ਼ ਏਜੰਸੀ ਅਨੁਸਾਰ, "ਪੁੱਛਗਿੱਛ ਦੌਰਾਨ ਸ਼ੱਕੀਆਂ ਨੇ ਈਰਾਨੀ ਰੈਵੋਲਿਊਸ਼ਨਰੀ ਗਾਰਡ ਨਾਲ ਆਪਣੇ ਸਬੰਧਾਂ ਨੂੰ ਕਬੂਲਿਆ ਅਤੇ ਦੱਸਿਆ ਕਿ ਉਨ੍ਹਾਂ ਨੂੰ ਜਾਸੂਸੀ ਅਤੇ ਤਖ਼ਤਾਪਲਟ ਵਰਗੀਆਂ ਕਾਰਵਾਈਆਂ ਦੇ ਮਿਸ਼ਨ ਸੌਂਪੇ ਗਏ ਸਨ।"

ਕੁੜੀਆਂ ਦੇ ਸਕੂਲ 'ਤੇ ਹਮਲੇ ਦੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ

ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਈਰਾਨ ਦੇ ਵਿਦੇਸ਼ ਪ੍ਰੈਸ ਡਿਪਾਰਟਮੈਂਟ ਵੱਲੋਂ ਦਿਖਾਈ ਗਈ ਕਬਰਾਂ ਦੀ ਇੱਕ ਤਸਵੀਰ, ਜਿੱਥੇ ਮੀਨਾਬ ਸ਼ਹਿਰ ਵਿੱਚ ਹੋਏ ਹਮਲੇ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਦਫਨਾਇਆ ਗਿਆ।

ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਈਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਅੱਡੇ ਦੇ ਨੇੜੇ ਸਥਿਤ ਸਕੂਲ 'ਤੇ ਹਵਾਈ ਹਮਲਾ ਹੋਇਆ, ਤਾਂ 160 ਤੋਂ ਵੱਧ ਲੋਕ ਮਾਰੇ ਗਏ ਸਨ।

ਹਾਲਾਂਕਿ ਅਮਰੀਕਾ ਅਤੇ ਇਜ਼ਰਾਇਲ ਨੇ ਇਸ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਅਮਰੀਕਾ ਜਾਣਬੁੱਝ ਕੇ ਕਿਸੇ ਸਕੂਲ 'ਤੇ ਹਮਲਾ ਨਹੀਂ ਕਰੇਗਾ।

ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਈਰਾਨ ਦੇ ਮੀਨਾਬ ਸ਼ਹਿਰ ਵਿੱਚ ਹੋਏ ਹਮਲੇ ਦੌਰਾਨ ਮਾਰੇ ਗਏ ਲੋਕਾਂ ਦੀਆਂ ਅੰਤਿਮ ਰਸਮਾਂ ਵੇਲੇ ਦੀ ਤਸਵੀਰ

ਬੀਬੀਸੀ ਨਿਊਜ਼ ਈਰਾਨੀ ਅਧਿਕਾਰੀਆਂ ਵੱਲੋਂ ਦੱਸੀ ਗਈ ਮੌਤਾਂ ਦੀ ਗਿਣਤੀ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਹੈ।

ਅਮਰੀਕੀ ਫੌਜ ਨੇ ਕਿਹਾ ਕਿ ਉਹ ਇਸ ਘਟਨਾ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ, ਜਦਕਿ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਖੇਤਰ ਵਿੱਚ ਅਜਿਹੀ ਕਿਸੇ ਵੀ ਕਾਰਵਾਈ ਤੋਂ "ਵਾਕਫ਼ ਨਹੀਂ" ਹੈ।

ਪੂਰੇ ਮੱਧ ਪੂਰਬ ਵਿੱਚ ਤਬਾਹੀ ਦੀਆਂ ਤਸਵੀਰਾਂ

3 ਮਾਰਚ ਨੂੰ ਲੇਬਨਾਨ ਦੇ ਬੈਰੂਤ ਦੇ ਦੱਖਣੀ ਉਪਨਗਰਾਂ ਵਿੱਚ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਤਬਾਹ ਹੋਈਆਂ ਇਮਾਰਤਾਂ ਵਿੱਚੋਂ ਉੱਠਦਾ ਧੂੰਆਂ।

ਤਸਵੀਰ ਸਰੋਤ, EPA/Shutterstock

ਤਸਵੀਰ ਕੈਪਸ਼ਨ, 3 ਮਾਰਚ ਨੂੰ ਲੇਬਨਾਨ ਦੇ ਬੈਰੂਤ ਦੇ ਦੱਖਣੀ ਉਪਨਗਰਾਂ ਵਿੱਚ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਤਬਾਹ ਹੋਈਆਂ ਇਮਾਰਤਾਂ ਵਿੱਚੋਂ ਉੱਠਦਾ ਧੂੰਆਂ।
3 ਮਾਰਚ ਨੂੰ ਈਰਾਨ ਦੇ ਕੇਂਦਰੀ ਤੇਹਰਾਨ ਵਿੱਚ ਹੋਏ ਹਵਾਈ ਹਮਲੇ ਤੋਂ ਬਾਅਦ ਫਿਰਦੌਸੀ ਚੌਕ ਦੇ ਆਲੇ-ਦੁਆਲੇ ਨੁਕਸਾਨੀਆਂ ਗਈਆਂ ਇਮਾਰਤਾਂ ਦਾ ਇੱਕ ਮੰਜ਼ਰ।

ਤਸਵੀਰ ਸਰੋਤ, EPA/Shutterstock

ਤਸਵੀਰ ਕੈਪਸ਼ਨ, 3 ਮਾਰਚ ਨੂੰ ਈਰਾਨ ਦੇ ਕੇਂਦਰੀ ਤੇਹਰਾਨ ਵਿੱਚ ਹੋਏ ਹਵਾਈ ਹਮਲੇ ਤੋਂ ਬਾਅਦ ਫਿਰਦੌਸੀ ਚੌਕ ਦੇ ਆਲੇ-ਦੁਆਲੇ ਨੁਕਸਾਨੀਆਂ ਗਈਆਂ ਇਮਾਰਤਾਂ ਦਾ ਇੱਕ ਮੰਜ਼ਰ।
3 ਮਾਰਚ ਨੂੰ ਉੱਤਰੀ ਇਰਾਕ ਦੇ ਖੁਦਮੁਖਤਿਆਰ ਕੁਰਦ ਖੇਤਰ ਦੇ ਕੋਏ (ਕੋਇਸਿੰਜਾਕ) ਵਿੱਚ ਈਰਾਨੀ ਹਮਲੇ ਹੋਏ। ਇਸ ਖੇਤਰ ਵਿੱਚ ਅਮਰੀਕਾ ਦਾ ਇੱਕ ਵੱਡਾ ਕੌਂਸਲਖਾਨਾ ਕੰਪਲੈਕਸ ਸਥਿਤ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 3 ਮਾਰਚ ਨੂੰ ਉੱਤਰੀ ਇਰਾਕ ਦੇ ਖੁਦਮੁਖਤਿਆਰ ਕੁਰਦ ਖੇਤਰ ਦੇ ਕੋਏ (ਕੋਇਸਿੰਜਾਕ) ਵਿੱਚ ਈਰਾਨੀ ਹਮਲੇ ਹੋਏ। ਇਸ ਖੇਤਰ ਵਿੱਚ ਅਮਰੀਕਾ ਦਾ ਇੱਕ ਵੱਡਾ ਕੌਂਸਲਖਾਨਾ ਕੰਪਲੈਕਸ ਸਥਿਤ ਹੈ।
3 ਮਾਰਚ ਨੂੰ ਇਜ਼ਰਾਈਲ ਦੇ ਬਨੀ ਬ੍ਰਾਕ ਵਿੱਚ ਈਰਾਨੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਸੜੀਆਂ ਹੋਈਆਂ ਕਾਰਾਂ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 3 ਮਾਰਚ ਨੂੰ ਇਜ਼ਰਾਈਲ ਦੇ ਬਨੀ ਬ੍ਰਾਕ ਵਿੱਚ ਈਰਾਨੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਸੜੀਆਂ ਹੋਈਆਂ ਕਾਰਾਂ
ਫੁਜੈਰਾਹ ਤੇਲ ਉਦਯੋਗ ਖੇਤਰ ਵਿੱਚੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾਹ ਵਿੱਚ 3 ਮਾਰਚ ਨੂੰ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਇੱਕ ਡਰੋਨ ਨੂੰ ਰੋਕੇ ਜਾਣ ਤੋਂ ਬਾਅਦ, ਉਸ ਦੇ ਮਲਬੇ ਕਾਰਨ ਲੱਗੀ ਅੱਗ ਦੇ ਸਿੱਟੇ ਵਜੋਂ ਫੁਜੈਰਾਹ ਤੇਲ ਉਦਯੋਗ ਖੇਤਰ ਵਿੱਚੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)