ਬਿਆਸ ਵਿੱਚ ਨਿਹੰਗ ਸਿੰਘਾਂ ਅਤੇ ਡੇਰਾ ਬਿਆਸ ਦੇ ਪੈਰੋਕਾਰਾਂ ਵਿਚਾਲੇ ਝੜਪ, ਹੁਣ ਤੱਕ ਕੀ-ਕੀ ਪਤਾ

ਨਿਹੰਗ ਸਿੰਘ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਸਿਵਲ ਸਰਜਨ ਡਾ਼ ਚਰਨਜੀਤ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਜਖਮੀਆਂ ਨੂੰ ਅੰਮ੍ਰਿਤਸਰ ਨੇੜੇ ਵੱਖ-ਵੱਖ ਥਾਵਾਂ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੜ੍ਹਨ ਦਾ ਸਮਾਂ: 4 ਮਿੰਟ

ਬਿਆਸ ਵਿੱਚ ਡੇਰਾ ਰਾਧਾ ਸਵਾਮੀ ਦੇ ਪੈਰੋਕਾਰਾਂ ਅਤੇ ਨਹਿੰਗ ਸਿੰਘਾਂ ਵਿਚਾਲੇ ਹੋਈ ਝੜਪ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ।

ਅੰਮ੍ਰਿਤਸਰ ਰੂਰਲ ਦੇ ਐੱਸਐੱਸਪੀ ਸਵੱਪਨ ਸ਼ਰਮਾ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਬਿਆਸ ਕੋਲ ਕੁਝ ਨਿਹੰਗ ਸਿੰਘਾਂ ਅਤੇ ਡੇਰਾ ਬਿਆਸ ਦੇ ਕੁਝ ਲੋਕਾਂ ਵਿਚਾਲੇ ਝੜਪ ਹੋਈ।

ਹਾਲਾਂਕਿ ਹੁਣ ਸਥਿਤੀ ਉੱਤੇ ਕਾਬੂ ਪਾ ਲਿਆ ਗਿਆ ਹੈ।

ਘਟਨਾ ਦਾ ਵੀਡੀਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਐੱਸਐੱਸਪੀ ਨੇ ਦੱਸਿਆ ਕਿ ਡੇਰੇ ਵੱਲੋਂ ਇੱਕ ਜ਼ਮੀਨ ਖ਼ਰੀਦੀ ਗਈ ਸੀ ਜਿਹੜੀ ਕਿ ਕਿਸੇ ਨਿਹੰਗ ਸਿੰਘ ਦੀ ਸੀ।

ਉੱਧਰ ਸਿਵਲ ਸਰਜਨ ਡਾ਼ ਚਰਨਜੀਤ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਜ਼ਖਮੀਆਂ ਨੂੰ ਅੰਮ੍ਰਿਤਸਰ ਨੇੜਲੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

ਚਸ਼ਮਦੀਦ ਨੇ ਕੀ ਦੱਸਿਆ

ਚਸ਼ਮਦੀਦ ਬਾਲਮ ਸਿੰਘ

ਤਸਵੀਰ ਸਰੋਤ, PArdeep Pandit/BBc

ਤਸਵੀਰ ਕੈਪਸ਼ਨ, ਚਸ਼ਮਦੀਦ ਬਾਲਮ ਸਿੰਘ ਨੇ ਦੱਸਿਆ ਕਿ ਉਹ ਹਮਲਾ ਹੁੰਦਿਆਂ ਹੀ ਜ਼ਖਮੀਆਂ ਨੂੰ ਲੈ ਕੇ ਹਸਪਤਾਲ ਵੱਲ ਭੱਜੇ

ਚਸ਼ਮਦੀਦ ਨਿਹੰਗ ਸਿੰਘ ਬਾਲਮ ਸਿੰਘ ਨੇ ਦੱਸਿਆ ਕਿ ਪਹਿਲਾਂ ਅਸੀਂ ਰਾਧਾ ਸੁਆਮੀਆਂ ਦੇ ਡੇਰੇ ਵੱਲੋਂ ਆਪਣੇ ਡੇਰੇ ਵੱਲ ਗਾਈਆਂ ਲੈਕੇ ਆਏ ਸੀ।

ਗਾਈਆਂ ਨੂੰ ਅਸੀਂ ਆਪਣੀ ਸੌ ਏਕੜ ਜ਼ਮੀਨ ਵਿੱਚ ਛੱਡਿਆ ਅਤੇ ਆਕੇ ਅਸੀਂ ਰਗੜੇ ਪਾਏ ਸਨ ਕਿ ਮਗਰ ਹੀ ਉਹ ਆ ਗਏ ਅਤੇ ਰਗੜੇ ਉੱਪਰ ਬੈਠੇ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਹਮਲਾਵਰਾਂ ਕੋਲ ਹਥਿਆਰ ਸਨ ਪਰ ਮੇਰੇ ਉੱਥੇ ਮੈਜੂਦ ਰਹਿਣ ਤੱਕ ਹਥਿਆਰ ਨਹੀਂ ਚਲਾਏ ਗਏ ਸਨ ਅਤੇ ਬਾਅਦ ਦਾ ਮੈਨੂੰ ਪਤਾ ਨਹੀਂ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਉੱਪਰ ਦਾਤਰਾਂ ਦੇ ਵਾਰ ਕੀਤੇ ਗਏ ਹਨ।

ਬੀਬੀਸੀ

ਝਗੜਾ ਦੇ ਕਾਰਨ ਤੇ ਹਾਲਾਤ

  • ਐਤਵਾਰ ਸ਼ਾਮ ਨੂੰ ਬਿਆਸ ਵਿਚ ਨਿਹੰਗਾਂ ਤੇ ਡੇਰਾ ਰਾਧਾ ਸੁਆਮੀ ਦੇ ਪ੍ਰੇਮੀਆਂ ਵਿਚਾਲੇ ਝੜਪਾਂ ਹੋਈਆਂ
  • ਅੰਮ੍ਰਿਤਸਰ ਪੁਲਿਸ ਦੇ ਐੱਸਐੱਸਪੀ ਮੁਤਾਬਕ ਘਟਨਾ ਸ਼ਾਮੀ ਕਰੀਬ 5 ਵਜੇ ਦੀ ਹੈ
  • ਗਊਆਂ ਦਾ ਪਾਲਣ ਕਰਨ ਵਾਲੇ ਨਿਹੰਗ ਜਥੇ ਅਤੇ ਡੇਰੇ ਦੀ ਜ਼ਮੀਨ ਨੇੜੇ-ਨੇੜੇ ਹੈ
  • ਗਊਂਆਂ ਨੂੰ ਜਦੋਂ ਨਿਹੰਗ ਲਿਜਾ ਰਹੇ ਸਨ ਤਾਂ ਉਹ ਡੇਰੇ ਦੀ ਜ਼ਮੀਨ ਵਿਚ ਚਲੀਆਂ ਗਈਆਂ
  • ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤੂੰ-ਤੂੰ -ਮੈਂ- ਮੈਂ ਹੋ ਗਈ ਅਤੇ ਫੇਰ ਲੜਾਈ ਝੜਪ ਵਿਚ ਬਦਲ ਗਈ
  • ਪੁਲਿਸ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰਨ ਲਈ ਲਾਠੀਚਾਰਜ ਕੀਤਾ ਅਤੇ ਹਵਾਈ ਫਾਇਰ ਵੀ ਕੀਤੇ
  • ਇਹ ਘਟਨਾ ਦੌਰਾਨ ਭਾਵੇਂ ਕਿਸੇ ਦੀ ਜਾਨ ਨਹੀਂ ਗਈ, ਪਰ ਕਈ ਲੋਕ ਜ਼ਖਮੀ ਹੋਏ ਹਨ
  • ਸਿਆਸੀ ਆਗੂਆਂ ਨੇ ਇਸ ਝਗੜੇ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਕਰਾਰ ਦਿੱਤਾ ਹੈ
ਬੀਬੀਸੀ

ਪੂਰੇ ਮਾਮਲੇ ਬਾਰੇ ਪੁਲਿਸ ਨੇ ਕੀ ਦੱਸਿਆ?

ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਐੱਸਐੱਸਪੀ ਸਵੱਪਨ ਸ਼ਰਮਾ ਨੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ,''ਘਟਨਾ ਸ਼ਾਮ ਪੰਜ ਵਜੇ ਦੀ ਹੈ ਅਤੇ ਇਸ ਦੌਰਾਨ 5-6 ਮਿੰਟ ਪਥਰਾਅ ਵੀ ਹੋਇਆ ਹੈ।''

ਉਨ੍ਹਾਂ ਨੇ ਦੱਸਿਆ, ''ਡੇਰਾ ਬਿਆਸ ਅਤੇ ਗਊਆਂ ਵਾਲੇ ਬਾਬੇ ਦੀ ਜਾਇਦਾਦ ਨੇੜੇ-ਨੇੜੇ ਸੀ। ਅੱਜ ਕਿਸੇ ਪਾਸਿਓਂ ਗਊਆਂ ਡੇਰੇ ਦੇ ਨੇੜੇ ਆ ਗਈਆਂ, ਜਿਸ ਤੋਂ ਬਾਅਦ ਤੂੰ-ਤੂੰ-ਮੈਂ-ਮੈਂ ਹੋਈ।''

ਅੰਮ੍ਰਿਤਸਰ ਦੇ ਐਸਐਸਪੀ ਸਵਪਨ ਸ਼ਰਮਾ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੇ ਐਸਐਸਪੀ ਸਵਪਨ ਸ਼ਰਮਾ ਮੁਤਾਬਕ ਝਗੜਾ ਗਊਆਂ ਕਾਰਨ ਹੋਇਆ ਪਰ ਮੌਤ ਕਿਸੇ ਦੀ ਨਹੀਂ ਹੋਈ

''ਸੂਚਨਾ ਮਿਲਦੇ ਹੀ ਹਾਈਵੇਅ ਉੱਪਰ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ। ਉਸ ਤੋਂ ਬਾਅਦ ਦੋਵੇਂ ਪਾਸੇ ਲਾਠੀਚਾਰਜ ਕਰਕੇ ਇੱਕ ਦੂਜੇ ਤੋਂ ਦੂਰ ਕੀਤਾ ਗਿਆ।''

''ਇਸ ਦੌਰਾਨ ਕੁਝ ਲੋਕ ਜ਼ਖਮੀ ਹੋਏ ਹਨ। ਕਿਸੇ ਦੀ ਮੌਤ ਨਹੀਂ ਹੋਈ ਹੈ। 7-8 ਜਣੇ ਜ਼ਖਮੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੋ-ਤਿੰਨ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।''

''ਦੋਵਾਂ ਧਿਰਾਂ ਵੱਲੋਂ ਹਵਾਈ ਫਾਇਰ ਕੀਤੇ ਗਏ, ਪੁਲਿਸ ਵਿੱਚ ਸੀ ਇਸੇ ਕਾਰਨ ਲਾਠੀਚਾਰਜ ਕੀਤਾ ਗਿਆ ਹੈ।''

ਐੱਸਐੱਸਪੀ ਮੁਤਾਬਕ,''ਜ਼ਮੀਨ ਡੇਰੇ ਦੀ ਸੀ ਅਤੇ ਕਬਜ਼ਾ ਨਹੀਂ ਸੀ। ਦੋਵਾਂ ਧਿਰਾਂ ਵਿੱਚ ਗੱਲਬਾਤ ਹੋ ਰਹੀ ਹੈ।''

ਸਿਆਸੀ ਪ੍ਰਤੀਕਿਰਿਆਵਾਂ

ਇਸ ਮਾਮਲੇ ਵਿੱਚ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਆਈਆਂ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਲੋਕਾਂ ਨੂੰ ਸ਼ਾਂਤੀ ਕਾਇਮ ਕਰਨ ਅਤੇ ਸੋਸ਼ਲ ਮੀਡੀਆ ਉੱਤੇ ਗ਼ਲਤ ਜਾਣਕਾਰੀ ਨਾ ਫੈਲਾਉਣ ਦੀ ਅਪੀਲ ਕੀਤੀ ਹੈ।

ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਸ ਸਥਿਤੀ ਉੱਤੇ ਕਾਬੂ ਪਾਉਣ।

ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਆਪਣੇ ਟਵੀਟ ਵਿੱਚ ਲਿਖਿਆ, ''ਬਿਆਸ ਵਿੱਚ ਹੋ ਰਹੀ ਹਿੰਸਾ ਪ੍ਰੇਸ਼ਾਨ ਕਰ ਦੇਣ ਵਾਲੀ ਹੈ। ਵਾਰ-ਵਾਰ ਹੋ ਰਹੀਆਂ ਟਕਰਾਅ ਅਤੇ ਅਮਨ-ਕਾਨੂੰਨ ਭੰਗ ਹੋਣ ਦੀਆਂ ਸਥਿਤੀਆਂ ਸੂਬੇ ਨੂੰ ਅਰਾਜਕਤਾ ਵੱਲ ਧੱਕ ਰਹੀਆਂ ਹਨ।''

''ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਰੰਤ ਸਥਿਤੀ ਉੱਪਰ ਕਾਬੂ ਪਾਉਣ। ਮੈਂ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਸ਼ਾਂਤੀ ਅਤੇ ਫਿਰਕੂ ਭਾਈਚਾਰਾ ਕਾਇਮ ਰੱਖਣ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਅਮਰਿੰਦ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ, ''ਬਿਆਸ ਦੇ ਡੇਰਾ ਬਿਆਸ ਤੋਂ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਜਿੱਥੇ ਡੇਰਾ ਸਮਰਥਕਾਂ ਅਤੇ ਨਿਹੰਗ ਸਿੱਖਾਂ ਦਰਮਿਆਨ ਟਕਰਾਅ ਹੋਇਆ ਹੈ।''

''ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮੈਂ ਸਾਰਿਆਂ ਨੂੰ ਇਸ ਮੁੱਦੇ ਉੱਪਰ ਸ਼ਾਂਤੀ ਬਣਾਏ ਰੱਖਣ ਅਤੇ ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ ਕਰਦਾ ਹਾਂ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਦਰਅਸਲ ਨਿਹੰਗਾਂ ਦੀਆਂ ਗਊਆਂ ਡੇਰੇ ਦੀ ਜ਼ਮੀਨ ਉੱਤੇ ਚਰਨ ਗਈਆਂ ਸਨ, ਜੋ ਡੇਰੇ ਨੇ ਖਰੀਦੀ ਹੋਈ ਸੀ। ਗਊਆਂ ਨੂੰ ਰੋਕੇ ਜਾਣ 'ਤੇ ਹੀ ਝਗੜੇ ਦੀ ਸ਼ੁਰੂਆਤ ਹੋਈ।

ਪੁਲਿਸ ਨੂੰ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਵੀ ਕਰਨਾ ਪਿਆ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)