ਬੀਬੀਸੀ ਨੇ ਜਿੱਤੇ ਲਾਡਲੀ ਮੀਡੀਆ ਅਤੇ ਐਡਵਰਟਾਈਜ਼ਿੰਗ ਪੁਰਸਕਾਰ

ਵੰਦਨਾ
ਤਸਵੀਰ ਕੈਪਸ਼ਨ, ਵੰਦਨਾ ਨੂੰ 'ਦਿ ਸਾਈਲੈਂਸ ਆਨ ਪੀਰੀਅਡਜ਼ ਐਂਡ ਇੰਮਪੈਕਟ ਆਨ ਸਪੋਰਟਸਵੁਮਨ' ਵੀਡੀਓ ਸਟੋਰੀ ਲਈ ਇਹ ਸਨਮਾਨ ਪ੍ਰਾਪਤ ਹੋਇਆ
ਪੜ੍ਹਨ ਦਾ ਸਮਾਂ: 3 ਮਿੰਟ

ਬੀਬੀਸੀ ਦੇ ਭਾਰਤੀ ਭਾਸ਼ਾਵਾਂ ਦੇ ਟੀਵੀ ਐਡੀਟਰ ਵੰਦਨਾ ਅਤੇ ਪੱਤਰਕਾਰ ਅਨਘਾ ਪਾਠਕ ਨੂੰ ਲਾਡਲੀ ਮੀਡੀਆ ਅਤੇ ਐਡਵਰਟਾਈਜ਼ਿੰਗ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਵੰਦਨਾ ਨੂੰ ਇਹ ਪੁਰਸਕਾਰ ਵਿਸ਼ਵ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਸਫ਼ਰ 'ਤੇ ਇੱਕ ਰਿਪੋਰਟ ਲਈ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਵਿਨੇਸ਼ ਨੇ ਇੱਕ ਪੁਰਸ਼-ਪ੍ਰਧਾਨ ਸਮਾਜ ਨੂੰ ਚੁਣੌਤੀ ਦਿੰਦਿਆਂ ਵਿਸ਼ਵ ਪੱਧਰ 'ਤੇ ਨਾਮ ਕਮਾਇਆ। ਇਹ ਸਟੋਰੀ 'ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦੀ ਈਅਰ' ਤਹਿਤ ਕਵਰ ਕੀਤੀ ਗਈ ਸੀ।

ਉਨ੍ਹਾਂ ਨੂੰ ਬੀਬੀਸੀ ਗੁਜਰਾਤੀ ਲਈ ਕੀਤੀ ਗਈ ਰਿਪੋਰਟ 'ਦਿ ਸਾਈਲੈਂਸ ਆਨ ਪੀਰੀਅਡਜ਼ ਐਂਡ ਇੰਮਪੈਕਟ ਆਨ ਸਪੋਰਟਸਵੁਮਨ' ਲਈ ਇਹ ਸਨਮਾਨ ਪ੍ਰਾਪਤ ਹੋਇਆ।

ਅਨਘਾ ਪਾਠਕ ਨੂੰ ਇਹ ਪੁਰਸਕਾਰ ਉਨ੍ਹਾਂ ਦੁਆਰਾ ਬੀਬੀਸੀ ਮਰਾਠੀ ਲਈ ਕਵਰ ਕੀਤੀ ਗਈ ਇੱਕ ਸਟੋਰੀ ਲਈ ਮਿਲਿਆ, ਜੋ ਕਿ ਇੱਕ ਮਹਿਲਾ ਦੁਆਰਾ ਆਪਣੀ ਜਮੀਨ ਦੇ ਹੱਕਾਂ ਲਈ ਕੀਤੇ ਗਏ ਸੰਘਰਸ਼ ਨੂੰ ਪੇਸ਼ ਕਰਦੀ ਹੈ।

ਸਮਾਰੋਹ ਦੌਰਾਨ, ਜੇਤੂਆਂ ਨੂੰ ਕੁੱਲ 71 ਪੁਰਸਕਾਰ ਅਤੇ 27 ਜਿਊਰੀ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ:

ਪੁਰਸਕਾਰ ਲਈ 900 ਤੋਂ ਵੱਧ ਨਾਮਾਂਕਨ ਦਰਜ ਹੋਏ

ਲਾਡਲੀ ਮੀਡੀਆ ਅਤੇ ਐਡਵਰਟਾਈਜ਼ਿੰਗ ਪੁਰਸਕਾਰ ਦਾ ਇਹ 11ਵਾਂ ਸਨਮਾਨ ਸਮਾਰੋਹ ਸੀ ਅਤੇ ਇਸਦੇ ਲਈ ਉਨ੍ਹਾਂ 98 ਪੱਤਰਕਾਰਾਂ ਨੂੰ ਚੁਣਿਆ ਗਿਆ, ਜਿਨ੍ਹਾਂ ਨੇ ਲਿੰਗ ਸੰਵੇਦਨਸ਼ੀਲਤਾ ਦੇ ਵਿਸ਼ੇ 'ਤੇ ਕੰਮ ਕੀਤਾ ਹੈ।

26 ਮਾਰਚ 2021 ਨੂੰ ਐਂਟਰੀਆਂ ਲਈ ਭੇਜੀ ਗਈ ਕਾਲ 'ਤੇ 900 ਤੋਂ ਵੱਧ ਅਰਜ਼ੀਆਂ ਆਈਆਂ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਸਾਲ ਵੀ ਪ੍ਰਿੰਟ, ਇਲੈਕਟ੍ਰਾਨਿਕ ਅਤੇ ਵੈੱਬ ਮੀਡੀਆ ਤੋਂ 23 ਸ਼੍ਰੇਣੀਆਂ ਨੂੰ ਕਵਰ ਕਰਨ ਲਈ ਐਂਟਰੀਆਂ ਮੰਗੀਆਂ ਗਈਆਂ ਸਨ ਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਜਿਊਰੀ ਵਿੱਚ ਪੱਤਰਕਾਰੀ, ਸਿੱਖਿਆ, ਐਕਟਿਵਿਜ਼ਮ, ਫਿਲਮਾਂ, ਟੈਲੀਵਿਜ਼ਨ ਅਤੇ ਐਡਵਰਟਾਈਜ਼ਿੰਗ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ।

ਲਿੰਗ ਸੰਵੇਦਨਸ਼ੀਲਤਾ 2021 ਲਈ ਇਸ ਸਾਲ ਦੇ ਲਾਡਲੀ ਮੀਡੀਆ ਐਂਡ ਐਡਵਰਟਾਈਜ਼ਿੰਗ ਅਵਾਰਡਜ਼ ਦੇ ਖੇਤਰੀ ਐਡੀਸ਼ਨ ਨੇ ਦੇਸ਼ ਦੇ ਚਾਰ ਖੇਤਰਾਂ ਵਿੱਚ ਮੀਡੀਆ ਸਪੇਸ ਵਿੱਚ 71 ਸ਼ਾਨਦਾਰ ਯੋਗਦਾਨਾਂ ਨੂੰ ਮਾਨਤਾ ਦਿੱਤੀ ਹੈ।

ਦੇਸ਼ ਭਰ ਤੋਂ ਇਸਦੇ ਲਈ 10 ਭਾਸ਼ਾਵਾਂ ਵਿੱਚ 900 ਤੋਂ ਵੱਧ ਨਾਮਾਂਕਨ ਦਰਜ ਹੋਏ ਸਨ।

ਔਨਲਾਈਨ ਹੋਇਆ ਸਮਾਰੋਹ

ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਇਸ ਸਾਲ ਵੀ ਸਨਮਾਨ ਸਮਾਰੋਹ 19 ਨਵੰਬਰ 2021 ਨੂੰ ਔਨਲਾਈਨ ਹੀ ਆਯੋਜਿਤ ਕੀਤਾ ਗਿਆ। ਪਿਛਲੇ ਕਈ ਸਾਲਾਂ ਤੋਂ ਸਫਲ ਸਹਿਯੋਗ ਮਿਲਣ ਤੋਂ ਬਾਅਦ, ਇਸ ਪਹਿਲਕਦਮੀ ਨੂੰ ਇੱਕ ਵਾਰ ਫਿਰ ਯੂਐਨਐਫਪੀਏ (UNFPA) ਅਤੇ ਭਾਰਤ ਵਿੱਚ ਨਾਰਵੇਈ ਦੂਤਾਵਾਸ ਦੀ ਸਹਾਇਤਾ ਨਾਲ ਆਯੋਜਿਤ ਕੀਤਾ ਗਿਆ।

ਇਸ ਸਮਾਰੋਹ ਲਈ ਉੱਘੇ ਪੱਤਰਕਾਰ ਅਤੇ ਮੀਡੀਆ ਉੱਦਮੀ ਫੇਅ ਡਿਸੂਜ਼ਾ ਇੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਯੂਐਨਐਫਪੀਏ ਇੰਡੀਆ ਦੇ ਦੇਸ਼ ਪ੍ਰਤੀਨਿਧੀ ਸ਼੍ਰੀਰਾਮ ਹਰੀਦਾਸ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।

ਇਸ ਔਨਲਾਈਨ ਸਮਾਰੋਹ ਵਿੱਚ ਪਾਪੂਲੇਸ਼ਨ ਫਰਸਟ ਦੀ ਟੀਮ ਨੇ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਵੰਸ਼ਿਕਾ ਜਾਰਲ ਦੁਆਰਾ ਸੰਗੀਤਕ ਪੇਸ਼ਕਾਰੀ ਦੇ ਨਾਲ ਜਿਊਰੀ ਮੈਂਬਰਾਂ ਅਤੇ ਜੇਤੂਆਂ ਦੀਆਂ ਟਿੱਪਣੀਆਂ ਨੂੰ ਪ੍ਰਦਰਸ਼ਿਤ ਕੀਤਾ। ਸਮਾਰੋਹ ਦਾ ਪ੍ਰਸਾਰਣ ਪਾਪੂਲੇਸ਼ਨ ਫਰਸਟ ਦੇ ਯੂਟਿਊਬ ਚੈਨਲ 'ਤੇ ਕੀਤਾ ਗਿਆ ਸੀ।

ਵੀਡੀਓ ਕੈਪਸ਼ਨ, ਵੇਖੋ, ਖੇਡਾਂ ਨਾਲ ਕਿਵੇਂ ਬਦਲੀ ਕੁੜੀਆਂ ਦੀ ਜ਼ਿੰਦਗੀ

'ਪੁਰਸਕਾਰ ਜੇਤੂ ਲੇਖ ਕਈ ਮੁੱਦਿਆਂ ਨੂੰ ਛੂਹੰਦੇ ਹਨ'

ਪਾਪੂਲੇਸ਼ਨ ਫਸਟ ਦੇ ਸੰਸਥਾਪਕ ਅਤੇ ਕਾਰਜਕਾਰੀ ਟਰੱਸਟੀ ਬੌਬੀ ਸਿਸਟਾ ਨੇ ਕਿਹਾ, "ਇਹ ਇੱਕ ਦਹਾਕੇ ਤੋਂ ਵੱਧ ਲੰਮੀ ਅਤੇ ਵਾਕਈ ਇੱਕ ਲਾਭਦਾਇਕ ਯਾਤਰਾ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈਆਂ ਜਿਨ੍ਹਾਂ ਨੇ ਇਹ ਮਹੱਤਵਪੂਰਨ ਕਦਮ ਚੁੱਕਿਆ - ਵੱਖਰੇ ਢੰਗ ਨਾਲ ਸੋਚਣ, ਜਾਂਚਣ ਅਤੇ ਸੰਚਾਰ ਕਰਨ ਲਈ।''

ਫੇਅ ਡਿਸੂਜ਼ਾ ਨੇ ਸੰਬੋਧਨ ਕਰਦਿਆਂ ਕਿਹਾ "ਜਦੋਂ ਅਸੀਂ ਔਰਤਾਂ ਨੂੰ ਸਾਡੇ ਦੁਆਰਾ ਦੱਸੀਆਂ ਜਾਣ ਵਾਲੀਆਂ ਕਹਾਣੀਆਂ ਦੇ ਕੇਂਦਰ ਵਿੱਚ ਰੱਖਦੇ ਹਾਂ ਤਾਂ ਜੋ ਬਦਲਾਅ ਆਉਂਦਾ ਹੈ, ਉਹ ਮੈਂ ਵੇਖਿਆ ਹੈ।"

"ਜਦੋਂ ਮੈਂ ਟੈਲੀਵਿਜ਼ਨ ਵਿੱਚ ਸੀ, ਅਸੀਂ ਸੰਪਾਦਨ ਮੀਟਿੰਗ ਵਿੱਚ ਜਿੰਨੀਆਂ ਜ਼ਿਆਦਾ ਔਰਤਾਂ ਸ਼ਾਮਲ ਕੀਤੀਆਂ, ਸਾਡੀ ਕਵਰੇਜ ਦਾ ਨਤੀਜਾ ਓਨਾ ਹੀ ਸੰਵੇਦਨਸ਼ੀਲ ਸੀ।"

ਵਿਨੇਸ਼ ਫੌਗਾਟ
ਤਸਵੀਰ ਕੈਪਸ਼ਨ, ਹਰਿਆਣਾ ਦੇ ਬਲਾਲੀ ਪਿੰਡ ਵਿੱਚ ਪੈਦਾ ਹੋਈ ਇਹ ਖਿਡਾਰਨ ਆਪਣੀ ਸਖ਼ਤ ਮਿਹਨਤ, ਹਿੰਮਤ, ਹੌਸਲੇ ਦੇ ਬਲਬੂਤੇ 'ਤੇ ਹੁਣ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਪਹਿਲਵਾਨਾਂ ਵਿੱਚ ਗਿਣੀ ਜਾਂਦੀ ਹੈ।

ਯੂਐਨਐਫਪੀਏ ਇੰਡੀਆ ਦੇ ਰਾਸ਼ਟਰ ਪ੍ਰਤੀਨਿਧੀ ਸ਼੍ਰੀਰਾਮ ਹਰੀਦਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਮੀਡੀਆ ਵਿੱਚ ਲਿੰਗ (ਸਬੰਧੀ ਮੁੱਦਿਆਂ ਨੂੰ ਸਾਹਮਣੇ ਲਿਆਉਣਾ) ਸਿਰਫ ਔਰਤਾਂ ਅਤੇ ਕੁੜੀਆਂ ਨਾਲ ਸਬੰਧਤ ਮੁੱਦਿਆਂ ਨੂੰ ਥਾਂ ਦੇਣ ਬਾਰੇ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣ ਲਈ ਹੈ ਕਿ ਸਾਰੀਆਂ ਲਿੰਗ ਪਛਾਣਾਂ ਨੂੰ ਬਰਾਬਰ ਰੂਪ ਵਿੱਚ ਪੇਸ਼ ਕੀਤਾ ਜਾਵੇ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)