ਕੇਰਲ ਜਹਾਜ਼ ਹਾਦਸੇ ਤੋਂ ਪਹਿਲਾਂ ਇਸ ਹੱਸਦੇ ਖੇਡਦੇ ਪਰਿਵਾਰ ਦੀ ਉਸ ਆਖ਼ਰੀ ਤਸਵੀਰ ਦੀ ਕਹਾਣੀ - 5 ਅਹਿਮ ਖ਼ਬਰਾਂ
ਤਸਵੀਰ ਸਰੋਤ, SHARFUDEEN @FACEBOOK
29 ਸਾਲਾ ਸ਼ਰਫੂਦੀਨ ਘਰ ਪਰਤਣ ਨੂੰ ਲੈ ਕੇ ਕਾਫ਼ੀ ਖੁਸ਼ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਉਹ ਪੰਜ ਘੰਟਿਆਂ ਵਿੱਚ ਆਪਣੇ ਘਰ ਪਹੁੰਚ ਜਾਵੇਗਾ।
ਪਰ ਜਦੋਂ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਸ਼ਾਮ 7.40 ਵਜੇ ਕੋਝੀਕੋਡ ਏਅਰਪੋਰਟ 'ਤੇ ਲੈਂਡ ਕੀਤਾ ਤਾਂ ਜਹਾਜ਼ ਰਨਵੇ ਤੋਂ ਖਿਸਕ ਗਿਆ ਅਤੇ ਦੋ ਟੁਕੜਿਆ ਵਿੱਚ ਵੰਡਿਆ ਗਿਆ। ਹਾਦਸੇ ਵਿੱਚ ਸ਼ਰਫੂਦੀਨ ਦੀ ਮੌਤ ਹੋ ਗਈ ਹੈ।
ਤਸਵੀਰ ਵਿੱਚ ਮਾਂ ਅਮੀਨਾ ਸ਼ਰੀਨ ਦੀ ਗੋਦ ਵਿੱਚ ਬੈਠੀ ਸ਼ਰਫੂਦੀਨ ਦੀ ਦੋ ਸਾਲਾ ਬੇਟੀ ਫਾਤਿਮਾ ਇੱਜ਼ਾ ਹੈਰਾਨ ਹੈ ਕਿ ਇਹ ਹੋ ਕੀ ਰਿਹਾ ਹੈ। ਫਾਤਿਮਾ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਕੈਲੀਕਟ ਮੈਡੀਕਲ ਕਾਲਜ ਵਿੱਚ ਸਰਜਰੀ ਕਰਕੇ ਉਸ ਦੇ ਸਿਰ 'ਤੇ ਜੰਮ ਚੁੱਕੇ ਖ਼ੂਨ ਨੂੰ ਕੱਢਿਆ ਗਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਕੇਰਲ ਜਹਾਜ਼ ਹਾਦਸਾ: ਟੇਬਲ ਟੌਪ ਰਨਵੇ ਕੀ ਹੁੰਦਾ ਹੈ
ਕੇਰਲ ਦੇ ਕੋਝੀਕੋਡ ਹਵਾਈ ਅੱਡਾ ਇੱਕ ਟੇਬਲ-ਟੌਪ ਰਨਵੇ ਹੈ। ਇਸ ਦਾ ਮਤਲਬ ਕਿ ਇਹ ਇੱਕ ਪਲਾਟੋ (ਪਠਾਰ) 'ਤੇ ਹੈ ਜਿਸ ਦੇ ਸਿਰੇ 'ਤੇ ਚੱਟਾਨ ਜਾਂ ਘਾਟੀ ਹੈ।
ਪਿਛਲੇ ਸਮੇਂ 'ਚ, ਮਾਹਰਾਂ ਨੇ ਇਸ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ, ਖ਼ਾਸਕਰ ਵਿਸ਼ਾਲ ਢਾਂਚੇ ਵਾਲੇ ਹਵਾਈ ਜਹਾਜ਼ਾਂ ਦੇ ਸੰਚਾਲਨ ਵਿੱਚ ਸ਼ਾਮਲ ਜੋਖ਼ਮ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ।
ਏਅਰਪੋਰਟ ਅਥਾਰਿਟੀ ਆਫ਼ ਇੰਡੀਆ (AAI) ਨੇ ਕੁਝ ਸਾਲ ਪਹਿਲਾਂ ਰਨਵੇ-ਐਂਡ ਸੁਰੱਖਿਆ ਖੇਤਰ ਇਸ ਵਿੱਚ ਜੋੜਿਆ ਵੀ ਸੀ, ਹਾਲਾਂਕਿ ਇਸ ਉਤੇ ਵੀ ਕੁਝ ਲੋਕਾਂ ਨੇ ਸਵਾਲ ਕੀਤਾ ਸੀ ਕਿ ਕੀ ਇਹ ਕਾਫ਼ੀ ਹੈ ਜਾਂ ਨਹੀਂ।
ਬੈਰੂਤ ਧਮਾਕਾ: ਅਮੋਨੀਅਮ ਨਾਈਟ੍ਰੇਟ ਕੀ ਹੈ ਅਤੇ ਕਿਵੇਂ ਬਣ ਜਾਂਦਾ ਧਮਾਕਾਖੇਜ਼
ਤਸਵੀਰ ਸਰੋਤ, SM Viral Video Grab
ਲਿਬਨਾਨ ਦੀ ਰਾਜਧਾਨੀ ਬੈਰੁਤ ਦੇ ਕੰਢੇ ਤੋਂ ਅੱਜ ਤੋਂ ਲਗਭਗ 6 ਸਾਲ ਪਹਿਲਾਂ ਇੱਕ ਸਮੁੰਦਰੀ ਜਹਾਜ਼ ਜ਼ਬਤ ਕੀਤਾ ਗਿਆ ਸੀ। ਇਸ ਵਿੱਚ ਤਕਰੀਬਨ 3 ਹਜ਼ਾਰ ਟਨ ਅਮੋਨੀਅਮ ਨਾਈਟ੍ਰੇਟ ਲੱਦਿਆ ਹੋਇਆ ਸੀ।
ਉਦੋਂ ਤੋਂ ਹੀ ਇਸ ਅਮੋਨੀਅਮ ਨਾਈਟ੍ਰੇਟ ਨੂੰ ਬੰਦਰਗਾਹ ਦੇ ਨੇੜੇ ਪੈਂਦੇ ਇੱਕ ਗੋਦਾਮ 'ਚ ਰੱਖ ਦਿੱਤਾ ਗਿਆ ਸੀ।
ਮੰਗਲਵਾਰ ਦੀ ਸ਼ਾਮ ਨੂੰ ਅਮੋਨੀਅਮ ਨਾਈਟ੍ਰੇਟ ਦੇ ਇਸ ਵੱਡੇ ਜ਼ਖੀਰੇ 'ਚ ਹੀ ਧਮਾਕਾ ਹੋਇਆ ਅਤੇ ਦੇਖਦਿਆਂ ਹੀ ਦੇਖਦਿਆਂ ਦਰਜਨਾਂ ਲੋਕਾਂ ਦੀਆਂ ਜਾਨਾਂ ਚੱਲੀਆਂ ਗਈਆਂ ਅਤੇ ਤਕਰੀਬਨ ਚਾਰ ਹਜ਼ਾਰ ਲੋਕ ਜ਼ਖਮੀ ਹੋਏ।
ਇਸ ਭਿਆਨਕ ਧਮਾਕੇ ਤੋਂ ਬਾਅਦ ਹਰ ਕਿਸੇ ਦੇ ਦਿਮਾਗ 'ਚ ਇੱਕ ਹੀ ਸਵਾਲ ਆ ਰਿਹਾ ਹੈ ਕਿ ਇਹ ਅਮੋਨੀਅਮ ਨਾਈਟ੍ਰੇਟ ਹੈ ਕੀ ਅਤੇ ਇਹ ਇੰਨ੍ਹਾਂ ਖ਼ਤਰਨਾਕ ਕਿਉਂ ਹੈ?
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੋਵਿਡ ਆਈਸੋਲੇਸ਼ਨ ਵਾਰਡ 'ਚ ਪ੍ਰੋਫੈਸਰ ਦੀ ਮੌਤ ਦਾ ਜ਼ਿਕਰ ਕੈਪਟਨ ਨੇ ਕਿਉਂ ਕੀਤਾ, ਕੀ ਸੀ ਪੂਰਾ ਮਾਮਲਾ
ਤਸਵੀਰ ਸਰੋਤ, Surinder Maan /bbc
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫ਼ਤਾਵਾਰੀ ਆਸਕ ਕੈਪਟਨ ਲਾਈਵ ਵਿੱਚ ਅਬਹੋਰ ਵਿੱਚ ਪ੍ਰੋਫ਼ੈਸਰ ਡਾ. ਪਰਵਿੰਦਰ ਦੀ ਮੌਤ ਦੀ ਜਾਂਚ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦੇ ਜਿੰਮੇ ਲਾਈ ਹੈ।
ਪ੍ਰੋਫ਼ੈਸਰ ਡਾ. ਪਰਵਿੰਦਰ ਨੂੰ ਫਰੀਦਕੋਰਟ ਦੇ ਗੁਰੂ ਗੋਬਿੰਦ ਸਿੰਘ ਸਿਵਲ ਹਸਪਤਾਲ ਵਿੱਚ ਕੋਰੋਨਾ ਟੈਸਟ ਦੀ ਰਿਪੋਰਟ ਤੋਂ ਬਿਨਾਂ ਹੀ ਆਈਸੋਲੇਟ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਇਲਾਜ ਤੋਂ ਬਿਨਾਂ ਹੀ ਮੌਤ ਹੋ ਗਈ ਸੀ।
ਡਾ. ਨੀਟਾ ਪਾਂਧੂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਹਮਦਰਦੀ ਪਰਗਟ ਕੀਤੀ ਅਤੇ ਕਿਹਾ, "ਪਹਿਲਾਂ ਜਿਹੜਾ ਕੋਈ ਮਰੀਜ਼ ਆਉਂਦਾ ਹੈ ਉਸ ਦਾ ਇਲਾਜ ਹੋਣਾ ਚਾਹੀਦਾ ਹੈ, ਕਾਗਜ਼ੀ ਕਾਰਵਾਈ ਬਾਅਦ ਵਿੱਚ ਕਰੋ।"
"ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਤੁਸੀਂ ਕਾਗਜ਼ੀ ਕਾਰਵਾਈ ਵਿੱਚ ਲੱਗ ਜਾਓ ਅਤੇ ਤੁਹਾਡਾ ਮਰੀਜ਼ ਪੂਰਾ ਹੋ ਜਾਵੇ। ਇਹ ਸਵੀਕਾਰਨਯੋਗ ਨਹੀਂ ਹੈ ਦੁਨੀਆਂ ਦੇ ਕਿਸੇ ਹਸਪਤਾਲ ਵਿੱਚ ਅਜਿਹਾ ਨਹੀਂ ਹੁੰਦਾ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਹੀਰੋਸ਼ੀਮਾ ਨਾਗਾਸਾਕੀ ਹਮਲੇ ਵਿੱਚ ਬਚੀਆਂ ਔਰਤਾਂ ਦੀ ਕਹਾਣੀ
ਤਸਵੀਰ ਸਰੋਤ, Lee Karen Stow
ਅੱਜ ਤੋਂ 75 ਸਾਲ ਪਹਿਲਾਂ 6 ਅਤੇ 9 ਅਗਸਤ ਨੂੰ ਦੂਜੀ ਵਿਸ਼ਵ ਜੰਗ ਦੇ ਅੰਤ ਵੇਲੇ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਪਰਮਾਣੂ ਬੰਬ ਸੁੱਟੇ ਸਨ।
ਕਿਹਾ ਜਾਂਦਾ ਹੈ ਕਿ ਹੀਰੋਸ਼ੀਮਾ ਦੀ 3,50,000 ਆਬਾਦੀ 'ਚੋਂ 1,40,000 ਲੋਕ ਅਤੇ 74,000 ਲੋਕ ਨਾਗਾਸਾਕੀ ਵਿਖੇ ਮਾਰੇ ਗਏ ਸਨ।
ਇੰਨ੍ਹਾਂ ਬੰਬ ਧਮਾਕਿਆਂ ਕਾਰਨ ਏਸ਼ੀਆ ਦੀ ਜੰਗ ਅਚਾਨਕ ਖ਼ਤਮ ਹੋ ਗਈ ਅਤੇ ਜਪਾਨ ਨੇ 14 ਅਗਸਤ, 1945 ਨੂੰ ਆਪਣੇ ਸਹਿਯੋਗੀ ਦੇਸਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ।
ਫੋਟੋ ਪੱਤਰਕਾਰ ਲੀ ਕੈਰਨ ਸਟੋਵ ਇਤਿਹਾਸ ਦੇ ਇਸ ਭਿਆਨਕ ਹਾਦਸੇ 'ਚ ਬੱਚ ਗਈਆਂ ਔਰਤਾਂ ਦੀਆਂ ਫੋਟੋਆਂ ਖਿੱਚੀਆਂ ਅਤੇ 75 ਸਾਲ ਪਹਿਲਾਂ ਹੋਏ ਦਰਦਨਾਕ ਹਾਦਸੇ ਦੀਆਂ ਕਹਾਣੀਆਂ ਵੀ ਸੁਣੀਆਂ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ