ਕੋਲਡਪਲੇਅ ਬੈਂਡ ਕੀ ਹੈ ਜਿਸ ਦੀਆਂ ਟਿਕਟਾਂ ਖਰੀਦਣ ਲਈ ਭਾਰਤ ’ਚ ਪ੍ਰਸ਼ੰਸਕਾਂ ਦੀ ਜੱਦੋਜਹਿਦ ਚੱਲ ਰਹੀ ਹੈ

ਕੋਲਡਪਲੇਅ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਲਡਪਲੇਅ ਬੈਂਡ ਦਾ ਸ਼ੋਅ ਮੁੰਬਈ ਵਿੱਚ 18, 19 ਅਤੇ 21 ਜਨਵਰੀ, 2025 ਨੂੰ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ।
    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 5 ਮਿੰਟ

ਦਿਲਜੀਤ ਦੋਸਾਂਝ ਦੇ ਦਿਲ-ਲੁਮਿਨਾਟੀ ਇੰਡੀਆ ਟੂਰ ਦੀ ਟਿਕਟਾਂ ਦੀ ਭਾਰੀ ਮੰਗ ਨੂੰ ਪਿੱਛੇ ਛੱਡਦੇ ਹੋਏ ਕੋਲਡਪਲੇਅ ਬੈਂਡ ਦੀਆਂ ਟਿਕਟਾਂ ਦੀ ਭਾਰਤ ਵਿੱਚ ਭਾਰੀ ਮੰਗ ਹੋ ਰਹੀ ਹੈ।

ਇਸ ਬ੍ਰਿਟਿਸ਼ ਰੌਕ-ਪੌਪ ਬੈਂਡ ਦੇ ਸ਼ੋਅ ਦੀਆਂ 1.5 ਲੱਖ ਉਪਲਬਧ ਟਿਕਟਾਂ ਨੂੰ ਖਰੀਦਣ ਲਈ 1.3 ਕਰੋੜ ਤੋਂ ਵੱਧ ਲੋਕਾਂ ਨੇ 'ਬੁੱਕ ਮਾਈ ਸ਼ੋਅ' ਉਪਰ ਲੌਗਇਨ ਕੀਤਾ।

ਹਾਲਾਂਕਿ ਐਤਵਾਰ ਨੂੰ ਦੁਪਹਿਰ ਤੱਕ ਟਿਕਟਾਂ ਦੀ ਵਿਕਰੀ ਸ਼ੁਰੂ ਹੋਣ ਨਾਲ ਆਏ ਪ੍ਰਸ਼ੰਸਕਾਂ ਦੇ ਹੜ੍ਹ ਨਾਲ ਵੈੱਬਸਾਈਟ ਅਤੇ ਐਪ ਕ੍ਰੈਸ਼ ਹੋ ਗਏ ਪਰ ਰਿਸਟੋਰ ਹੋਣ ਦੇ ਮਿੰਟਾਂ ਦੇ ਅੰਦਰ ਹੀ ਸਾਰੀਆਂ ਟਿਕਟਾਂ ਵਿੱਕ ਗਈਆਂ ਜਦਕਿ ਬਹੁਤ ਸਾਰੇ ਪ੍ਰਸ਼ੰਸਕਾਂ ਜਿੰਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਨੂੰ ਨਿਰਾਸ਼ਾ ਝੱਲਣੀ ਪਈ।

ਕੋਲਡਪਲੇਅ ਨੂੰ ਲੈ ਕੇ ਇੰਸਟਾਗ੍ਰਾਮ ਦੀਆਂ ਰੀਲਾਂ ਅਤੇ ਸੋਸ਼ਲ ਮੀਡੀਆ ਉਪਰ ਕਈ ਤਰ੍ਹਾਂ ਦੇ ਮੀਮ ਚੱਲ ਰਹੇ ਹਨ।

ਕੋਲਡਪਲੇ

ਤਸਵੀਰ ਸਰੋਤ, X/Coldplay

ਤਸਵੀਰ ਕੈਪਸ਼ਨ, ਕੋਲਡਪਲੇ- ਇੱਕ ਰੋਕ-ਪੌਪ ਬ੍ਰਿਟਿਸ਼ ਮਿਊਜ਼ਿਕ ਬੈਂਡ ਹੈ

ਕੋਲਡਪਲੇਅ ਬੈਂਡ ਦਾ ਸ਼ੋਅ ਮੁੰਬਈ ਵਿੱਚ 18, 19 ਅਤੇ 21 ਜਨਵਰੀ, 2025 ਨੂੰ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ।

ਇਹ ਬ੍ਰਿਟਿਸ਼ ਮਿਊਜ਼ਿਕ ਬੈਂਡ ਹੈ। ਅੱਠ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ "ਮਿਊਜ਼ਿਕ ਆਫ਼ ਦਿ ਸਫੇਅਰਜ਼ ਵਰਲਡ ਟੂਰ" ਤਹਿਤ ਭਾਰਤ ਆ ਰਿਹਾ ਹੈ।

ਇਸ ਦੌਰਾਨ ਬੁੱਕ ਮਾਈ ਸ਼ੋਅ ਨੇ ਟਿਕਟਾਂ ਖਰੀਦਣ ਵਾਲ਼ਿਆਂ ਲਈ ਇੱਕ ਚੇਤਾਵਨੀ ਵੀ ਜਾਰੀ ਕੀਤੀ ਹੈ।

ਕੋਲਡਪਲੇਅ ਬੈਂਡ ਦੇ ਫੈਨ ਕੀ ਕਹਿ ਰਹੇ ਹਨ ?

ਟਵਿੱਟਰ

ਤਸਵੀਰ ਸਰੋਤ, X

ਟਵਿੱਟਰ ਉੱਤੇ ਸ਼ਿਕਾਇਤ ਕਰਦਿਆਂ ਫੈਨਸ ਨੇ ਲਿਖਿਆ ਕਿ ਉਨ੍ਹਾਂ ਨੂੰ ਟਿਕਟਾਂ ਬੁੱਕ ਕਰਨ ਦਾ ਮੌਕਾ ਹੀ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਜਿਵੇਂ ਹੀ ਅਧਿਕਾਰਿਤ ਐੱਪ ’ਤੇ ਸਾਰੀਆਂ ਟਿਕਟਾਂ ਵਿਕ ਗਈਆ ਤਾਂ ਉਸਦੇ ਕੁਝ ਮਿੰਟਾ ਬਾਅਦ ਹੀ ਰੀਸੇਲਰ ਸਾਈਟਾਂ ਨੇ ਬਹੁਤ ਜ਼ਿਆਦਾ ਕੀਮਤਾਂ 'ਤੇ ਟਿਕਟਾਂ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ।

'ਬੁੱਕ ਮਾਈ ਸ਼ੋਅ' ਦੀਆਂ ਟਿਕਟਾਂ ਦੀ ਕੀਮਤ ਜੋ ਕਿ 2,000 ਤੋਂ ਲੈ ਕੇ 35,000 ਰੁਪਏ ਦੇ ਵਿਚਕਾਰ ਸੀ, ਉਹ ਜਲਦੀ ਹੀ 'ਵੈਯਾਗੋਗੋ' ਵਰਗੇ ਰੀਸੇਲ ਪਲੇਟਫਾਰਮਾਂ ’ਤੇ ਤਿੰਨ ਲੱਖ ਤੱਕ ਆਫਰ ਹੋਣ ਲੱਗੀਆ।

BBC Punjabi social media
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਕੋਲਡਪਲੇਅ

ਤਸਵੀਰ ਸਰੋਤ, X/Coldplay

ਤਸਵੀਰ ਕੈਪਸ਼ਨ, ਕੋਲਡਪਲੇਅ ਨੇ ਸੰਨ 2000 ਵਿੱਚ ਐਲਬਮ 'ਪੈਰਾਸ਼ੂਟਸ' ਨਾਲ ਆਪਣੀ ਸ਼ੁਰੂਆਤ ਕੀਤੀ ਸੀ

ਕੋਲਡਪਲੇਅ ਕੀ ਹੈ?

ਬੀਬੀਸੀ ਦੀ ਇਕ ਕਹਾਣੀ ਮੁਤਾਬਕ ਕੋਲਡਪਲੇਅ ਇੱਕ ਬ੍ਰਿਟਿਸ਼ ਰੌਕ-ਪੌਪ ਬੈਂਡ ਹੈ ਜੋ ਕਿ 1997 ਵਿੱਚ ਬਣਾਇਆ ਗਿਆ ਸੀ।

ਇਸ ਵਿੱਚ ਗਾਇਕ ਅਤੇ ਪਿਆਨੋਵਾਦਕ ਕ੍ਰਿਸ ਮਾਰਟਿਨ, ਗਿਟਾਰਿਸਟ ਜੋਨੀ ਬਕਲੈਂਡ, ਬਾਸਿਸਟ ਗਾਈ ਬੇਰੀਮੈਨ, ਡਰਮਰ, ਪਰਕਸ਼ਨਿਸਟ ਵਿਲ ਚੈਂਪੀਅਨ ਅਤੇ ਮੈਨੇਜਰ ਫਿਲ ਹਾਰਵੇ ਸ਼ਾਮਲ ਹਨ।

ਕੋਲਡਪਲੇਅ ਦੇ ਸੋਸ਼ਲ ਮੀਡੀਆ ਖਾਤੇ ਐਕਸ ਮੁਕਾਬਕ ਕੋਲਡਪਲੇਅ ਪਹਿਲਾਂ ਚਾਰ ਮੈਂਬਰਾਂ ਦਾ ਗਰੁੱਪ ਸੀ ਜਿਸ ਨੂੰ 'ਬਿਗ ਫੈਟ ਨੋਇਸਜ਼' ਅਤੇ 'ਸਟਾਰਫਿਸ਼' ਵਜੋਂ ਜਾਣਿਆ ਜਾਂਦਾ ਸੀ।

ਗਰੁੱਪ ਨੇ ਸੰਨ 2000 ਵਿੱਚ ਐਲਬਮ 'ਪੈਰਾਸ਼ੂਟਸ' ਨਾਲ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਐਲਬਮ ਦੇ ਗੀਤ 'ਯੈਲੋ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।

ਕੋਲਡਪਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2016 ਵਿੱਚ, ਕੋਲਡਪਲੇ ਨੇ ਗਲੋਬਲ ਸਿਟੀਜ਼ਨ ਇੰਡੀਆ ਵਿੱਚ ਮੁੰਬਈ ਵਿੱਚ ਸ਼ੋਅ ਕੀਤਾ ਸੀ

ਭਾਰਤ 'ਚ ਕੋਲਡਪਲੇਅ ਇੰਨਾ ਮਸ਼ਹੂਰ ਕਿਵੇਂ ਹੋਇਆ?

ਭਾਰਤ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਦੇ ਕਾਰਨ, ਕੋਲਡਪਲੇਅ ਬੈਂਡ ਦੇ ਪ੍ਰਸ਼ੰਸਕਾਂ ਦੀ ਦੇਸ਼ ਵਿੱਚ ਬਹੁਤ ਵੱਡੀ ਗਿਣਤੀ ਹੈ।

ਬੈਂਡ ਨੇ ਵੀ ਕਈ ਵਾਰ ਭਾਰਤ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ ਅਤੇ ਮੁੰਬਈ ਵਿੱਚ ਆਪਣੇ ਗੀਤ 'ਹਿਮਨ ਆਫ ਦਿ ਵੀਕੈਂਡ' ਦਾ ਸੰਗੀਤ ਵੀਡੀਓ ਵੀ ਸ਼ੂਟ ਕੀਤਾ ਸੀ।

ਮਿਊਜ਼ਿਕ ਵੀਡੀਓ ਵਿਚ ਭਾਰਤ ਦੇ ਸੱਭਿਆਚਾਰ ਨੂੰ ਦਿਖਾਇਆ ਗਿਆ ਸੀ ਜਿਸ ਵਿਚ ਮੰਦਰ, ਪੁਜਾਰੀ, ਰੰਗੀਨ ਟੈਕਸੀਆਂ, ਮੁੰਬਈ ਦੇ ਮਰਾਠਾ ਮੰਦਰ, ਨਦੀਆਂ, ਹੋਲੀ ਦਾ ਤਿਉਹਾਰ ਅਤੇ ਹੋਰ ਬਹੁਤ ਕੁਝ ਸ਼ਾਮਲ ਸੀ।

ਸਾਲ 2016 ਵਿੱਚ ਕੋਲਡਪਲੇਅ ਨੇ ਗਲੋਬਲ ਸਿਟੀਜ਼ਨ ਇੰਡੀਆ ਇਵੈਟ ਦੌਰਾਨ ਮੁੰਬਈ ਵਿੱਚ ਸ਼ੋਅ ਕੀਤਾ ਜਿਸ ਵਿੱਚ ਭਾਰਤ ਦੀਆਂ ਵੀ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ।

ਇਸ ਵਾਰ ਕੋਲਡਪਲੇਅ ਦਾ ਸ਼ੋਅ ਦੋ ਦਿਨ ਹੋਣਾ ਸੀ ਪਰ ਇਸ ਵਿਚ ਇਕ ਦਿਨ ਦਾ ਵਾਧਾ ਕਰਦਿਆਂ 21 ਜਨਵਰੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ।

ਕੋਲਡਪਲੇ

ਤਸਵੀਰ ਸਰੋਤ, X/Coldplay

ਕਿਵੇਂ ਲੱਖਾਂ 'ਚ ਵਿੱਕ ਰਹੀਆਂ ਨੇ ਕੋਲਡਪਲੇ ਦੀਆਂ ਟਿਕਟਾਂ

ਤੀਜੇ ਸ਼ੋਅ ਦੇ ਬਾਵਜੂਦ, ਹਜ਼ਾਰਾਂ ਕੋਲਡਪਲੇਅ ਪ੍ਰਸ਼ੰਸਕਾਂ ਨੂੰ ਟਿਕਟਾਂ ਨਾ ਮਿਲਣ 'ਤੇ ਨਿਰਾਸ਼ਾ ਝੱਲਣੀ ਪਈ। ਹਾਲਾਂਕਿ, ਕੋਲਡਪਲੇਅ ਟਿਕਟਾਂ ਅਧਿਕਾਰਤ ਤੌਰ 'ਤੇ 'ਬੁੱਕ ਮਾਈ ਸ਼ੋਅ' ਉਪਰ ਵੇਚੀਆਂ ਗਈਆਂ ਸਨ।

'ਬੁੱਕ ਮਾਈ ਸ਼ੋਅ' ਦੀਆਂ ਟਿਕਟਾਂ ਦੀ ਕੀਮਤ ਜੋ ਕਿ 2,000 ਅਤੇ 35,000 ਰੁਪਏ ਦੇ ਵਿਚਕਾਰ ਸੀ ਪਰ 'ਵੈਯਾਗੋਗੋ' ਉਪਰ ਕੋਲਡਪਲੇਅ ਦੀਆਂ ਟਿਕਟਾਂ ਦੇ 18 ਜਨਵਰੀ ਦੇ ਸ਼ੋਅ ਦੀ ਕੀਮਤ 38,000 ਰੁਪਏ ਤੋਂ ਸ਼ੁਰੂ ਹੋ ਕੇ 3 ਲੱਖ ਤੱਕ ਪਹੁੰਚ ਗਈ।

ਕੋਲਡਪਲੇ

ਤਸਵੀਰ ਸਰੋਤ, X/BookMyShow

'ਬੁੱਕ ਮਾਈ ਸ਼ੋਅ' ਨੇ ਕੀ ਚੇਤਾਵਨੀ ਜਾਰੀ ਕੀਤੀ

ਭਾਰਤ ਦੇ ਲੱਖਾਂ ਕੋਲਡਪਲੇਅ ਪ੍ਰਸ਼ੰਸਕਾਂ ਨੇ ਜਨਵਰੀ 2025 ਵਿੱਚ ਮੁੰਬਈ ਵਿੱਚ ਬੈਂਡ ਦੇ ਸ਼ੋਅ ਲਈ ਟਿਕਟਾਂ ਬੁੱਕ ਕਰਨ ਲਈ ਆਪਣਾ ਐਤਵਾਰ ਵਰਚੁਅਲ ਕਤਾਰਾਂ ਵਿੱਚ ਬਿਤਾਇਆ ਪਰ ਬਾਵਜੂਦ ਇਸਦੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਟਿਕਟਾਂ ਨਹੀਂ ਮਿਲੀਆਂ।

ਇਸੇ ਦੌਰਾਨ 'ਬੁੱਕ ਮਾਈ ਸ਼ੋਅ' ਨੇ ਇੱਕ ਚੇਤਾਵਨੀ ਜਾਰੀ ਕੀਤੀ।

'ਬੁੱਕ ਮਾਈ ਸ਼ੋਅ' ਨੇ ਅਤੇ' ਬੁੱਕ ਮਾਈ ਸ਼ੋਅ ਲਾਈਵ ‘ (ਜੋ ਲਾਈਵ ਇਵੈਂਟਸ ਨੂੰ ਸੰਭਾਲਦਾ ਹੈ) ਦੇ ਅਧਿਕਾਰਤ ਹੈਂਡਲਜ਼ ਨੇ ਐਤਵਾਰ ਸ਼ਾਮ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਉਪਰ ਕੈਪਸ਼ਨ ਦੇ ਨਾਲ ਇੱਕ ਪੋਸਟ ਸਾਂਝੀ ਕੀਤੀ।

ਪੋਸਟ ਮੁਤਾਬਕ, “ਟਿਕਟ ਘੋਟਾਲਿਆਂ ਤੋਂ ਆਪਣੇ ਆਪ ਨੂੰ ਬਚਾਓ! ਭਾਰਤ ਵਿੱਚ ਕੋਲਡਪਲੇਅ ਦੇ ਮਿਊਜ਼ਿਕ ਆਫ ਦਿ ਸਫੇਰਸ ਵਰਲਡ ਟੂਰ 2025 ਲਈ ਜਾਅਲੀ ਟਿਕਟਾਂ ਵੇਚਣ ਵਾਲੇ ਅਣਅਧਿਕਾਰਤ ਪਲੇਟਫਾਰਮਾਂ ਦਾ ਸ਼ਿਕਾਰ ਨਾ ਹੋਵੋ!”

ਪੋਸਟ ਵਿੱਚ ਕਿਹਾ ਗਿਆ , "ਸਾਡੇ ਧਿਆਨ ਵਿੱਚ ਆਇਆ ਹੈ ਕਿ ਅਧਿਕਾਰਤ ਵਿਕਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ, ਭਾਰਤ ਵਿੱਚ ਕੋਲਡਪਲੇਅ ਦੇ ਮਿਊਜ਼ਿਕ ਆਫ ਦਿ ਸਫੇਅਰਜ਼ ਵਰਲਡ ਟੂਰ 2025 ਲਈ ਅਣਅਧਿਕਾਰਤ ਪਲੇਟਫਾਰਮ ਟਿਕਟਾਂ ਨੂੰ ਸੂਚੀਬੱਧ ਕਰ ਰਹੇ ਹਨ।

ਉਹਨਾਂ ਲਿਖਿਆ, ''ਇਹ ਟਿਕਟਾਂ ਅਣ ਅਧਿਕਾਰਿਤ ਹਨ।"

ਪੋਸਟ ਵਿੱਚ ਅੱਗੇ ਲਿਖਿਆ ਗਿਆ, “ਟਿਕਟ ਸਕੈਲਪਿੰਗ ਭਾਰਤ ਵਿੱਚ ਗੈਰ-ਕਾਨੂੰਨੀ ਹੈ ਅਤੇ ਕਾਨੂੰਨ ਵੱਲੋਂ ਸਜ਼ਾਯੋਗ ਹੈ। ਕਿਰਪਾ ਕਰਕੇ ਇਸ ਦਾ ਸ਼ਿਕਾਰ ਨਾ ਹੋਵੋ ਕਿਉਂਕਿ ਤੁਸੀਂ ਜਾਅਲੀ ਟਿਕਟਾਂ ਖਰੀਦ ਰਹੇ ਹੋਵੋਗੇ। ਘੁਟਾਲਿਆਂ ਤੋਂ ਬਚੋ! 'ਬੁੱਕ ਮਾਈ ਸ਼ੋਅ’ ਟਿਕਟਾਂ ਦੀ ਵਿਕਰੀ ਲਈ ਇੱਕੋ ਇੱਕ ਅਧਿਕਾਰਤ ਪਲੇਟਫਾਰਮ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)