ਕੈਨੇਡਾ ਦੀ ਪੀਐੱਮ ਬਣਨ ਦੀ ਰੇਸ ਵਿੱਚ ਸ਼ਾਮਲ ਰੂਬੀ ਢੱਲਾ ਨੇ ਭਾਰਤ ਨਾਲ ਰਿਸ਼ਤਿਆਂ ਬਾਰੇ ਕੀ ਕਿਹਾ

ਵੀਡੀਓ ਕੈਪਸ਼ਨ, ਰੂਬੀ ਢੱਲਾ ਕੈਨੇਡਾ ਦੇ ਪੀਐੱਮ ਦੇ ਅਹੁਦੇ ਦੀ ਦੌੜ 'ਚ ਕਿਵੇਂ ਆਏ?
ਕੈਨੇਡਾ ਦੀ ਪੀਐੱਮ ਬਣਨ ਦੀ ਰੇਸ ਵਿੱਚ ਸ਼ਾਮਲ ਰੂਬੀ ਢੱਲਾ ਨੇ ਭਾਰਤ ਨਾਲ ਰਿਸ਼ਤਿਆਂ ਬਾਰੇ ਕੀ ਕਿਹਾ
 ਰੂਬੀ ਢੱਲਾ

ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਿਲ ਆਗੂਆਂ ਵਿੱਚ ਪੰਜਾਬੀ ਮੂਲ ਦੀ ਰੂਬੀ ਢੱਲਾ ਦਾ ਨਾਮ ਵੀ ਹੈ। ਰੂਬੀ ਢੱਲਾ ਨੇ ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪਰਵਾਸ, ਭਾਰਤ ਅਤੇ ਅਮਰੀਕਾ ਨਾਲ ਰਿਸ਼ਤਿਆਂ ਬਾਰੇ ਆਪਣੀਆਂ ਨੀਤੀਆਂ ਬਾਰੇ ਦੱਸਿਆ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਰੂਬੀ ਢੱਲਾ ਨੇ ਕਿਹਾ ਕਿ ਕੈਨੇਡਾ ਆਉਣ ਲਈ ਬਹੁਤ ਸਾਰੇ ਕਾਨੂੰਨੀ ਰਾਹ ਹਨ ਪਰ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲਿਆਂ ਨੂੰ ਡਿਪੋਟ ਕੀਤਾ ਜਾਣਾ ਚਾਹੀਦਾ ਹੈ ਅਤੇ ਮਨੁੱਖੀ ਤਸਕਰੀ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ।

ਰਿਪੋਰਟ:ਤਨੀਸ਼ਾ ਚੌਹਾਨ, ਐਡਿਟ:ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)