'ਪਤਾ ਨਹੀਂ ਸਰਕਾਰ ਨੂੰ ਕੀ ਲੱਗ ਰਿਹਾ ਹੈ'-ਪੰਜਾਬ '95 ਫਿਲਮ ਦੀ ਰਿਲੀਜ਼ ਬਾਰੇ ਕੀ ਬੋਲੇ ਅਦਾਕਾਰ ਜਗਜੀਤ ਸੰਧੂ
'ਪਤਾ ਨਹੀਂ ਸਰਕਾਰ ਨੂੰ ਕੀ ਲੱਗ ਰਿਹਾ ਹੈ'-ਪੰਜਾਬ '95 ਫਿਲਮ ਦੀ ਰਿਲੀਜ਼ ਬਾਰੇ ਕੀ ਬੋਲੇ ਅਦਾਕਾਰ ਜਗਜੀਤ ਸੰਧੂ

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਫਿਲਮ ਪੰਜਾਬ '95 ਵਿੱਚ ਇੱਕ ਕਿਰਦਾਰ ਨਿਭਾਉਣ ਵਾਲੇ
ਪੰਜਾਬੀ ਅਦਾਕਾਰ ਜਗਜੀਤ ਸੰਧੂ ਮੁਤਾਬਕ ਉਨ੍ਹਾਂ ਵੀ ਇਸ ਬਾਰੇ ਪਤਾ ਨਹੀਂ ਹੈ ਕਿ ਫਿਲਮ ਦੀ ਰਿਲੀਜ਼ ਕਿਉਂ ਰੋਕੀ ਗਈ ਹੈ।
ਦਰਸਅਲ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਪੰਜਾਬ '95, ਜੋ ਪਹਿਲਾਂ 7 ਫਰਵਰੀ 2025 ਨੂੰ ਇੰਟਰਨੈਸ਼ਨਲੀ ਰਿਲੀਜ਼ ਹੋਣੀ ਸੀ ਪਰ ਰਿਲੀਜ਼ ਟੱਲ ਗਈ।
ਇਸ ਮਸਲੇ ਉੱਤੇ ਅਦਾਕਰ ਜਗਜੀਤ ਸੰਧੂ ਕਹਿੰਦੇ ਹਨ ਕਿ,"ਕੋਸ਼ਿਸ਼ ਕਰ ਰਹੇ ਹਾਂ ਕਿ ਫਿਲਮ ਛੇਤੀ ਰਿਲੀਜ਼ ਹੋਵੇ, ਸਾਰੇ ਆਪਣੀ ਕੋਸ਼ਿਸ਼ ਕਰ ਰਹੇ ਹਨ, ਉਮੀਦ ਇਹੀ ਹੈ ਕਿ ਸਮਾਂ ਬਦਲੇਗਾ"
ਬੀਬੀਸੀ ਨਿਊਜ਼ ਪੰਜਾਬੀ ਨੇ ਜਗਜੀਤ ਸੰਧੂ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



