ਈਰਾਨ ਹਿਜਾਬ ਮਾਮਲਾ: ਦੁਨੀਆਂ ਦੀਆਂ ਕਈ ਔਰਤਾਂ ਕਿਹੜਾ ਗੁੱਸਾ ਕੱਢਣ ਲਈ ਆਪਣੇ ਵਾਲ ਕੱਟ ਰਹੀਆਂ
ਈਰਾਨ ਵਿੱਚ ਮਹਿਲਾਵਾਂ 'ਆਜ਼ਾਦੀ' ਦੀ ਮੰਗ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਹੁਣ ਇੱਕ ਮਹੀਨਾ ਹੋ ਗਿਆ ਹੈ। ਦੁਨੀਆਂ ਭਰ 'ਚ ਔਰਤਾਂ ਈਰਾਨੀ ਔਰਤਾਂ ਦੇ ਸਮਰਥਨ 'ਚ ਆਪਣੇ ਵਾਲ ਕੱਟ ਰਹੀਆਂ ਹਨ ਤੇ ਇਨ੍ਹਾਂ 'ਚ ਕਈ ਵੱਡੇ ਨਾਂ ਵੀ ਸ਼ਾਮਲ ਹਨ।
ਈਰਾਨੀ ਮਹਿਲਾਵਾਂ ਦਾ ਇਹ ਵਿਰੋਧ ਈਰਾਨੀ ਮੌਰੈਲਿਟੀ ਪੁਲਿਸ ਹਿਰਾਸਤ ਵਿੱਚ ਮਹਾਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ ਅਤੇ ਅਜੇ ਵੀ ਜਾਰੀ ਹੈ।
22 ਸਾਲਾ ਮਹਾਸਾ ਨੂੰ ਹਿਜਾਬ ਮਾਮਲੇ ਨੂੰ ਲੈ ਕੇ ਕਥਿਤ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ 'ਤੇ ਇਲਜ਼ਾਮ ਹਨ ਕਿ ਹਿਰਾਸਤ ਵਿੱਚ ਮਹਾਸਾ ਨਾਲ ਕੁੱਟਮਾਰ ਕੀਤੀ ਗਈ ਸੀ।