ਭਾਜਪਾ ਸੰਸਦ ਮੈਂਬਰ ਦੇ ਵਿਗੜੇ ਬੋਲ, ਕਿਸ ਨੂੰ ਦੇ ਰਹੇ ਸਰੇਆਮ ਚੁਣੌਤੀ

ਵੀਡੀਓ ਕੈਪਸ਼ਨ, ਭਾਜਪਾ ਸਾਂਸਦ ਦੇ ਵਿਗੜੇ ਬੋਲ, ਕਿਸ ਨੂੰ ਦਿੱਤੀ ਚੁਣੌਤੀ

ਰੋਹਤਕ ਤੋਂ ਭਾਜਪਾ ਦੇ ਸੰਸਦ ਮੈਂਬਰ ਡਾ. ਅਰਵਿੰਦ ਸ਼ਰਮਾ ਨੇ ਕਾਂਗਰਸ ਅਤੇ ਹੁੱਡਾ ਪਰਿਵਾਰ ਉੱਤੇ ਤਿੱਖਾ ਹਮਲਾ ਕੀਤਾ ਹੈ।

ਇੱਥੇ ਉਹ ਹਰਿਆਣਾ ਭਾਜਪਾ ਦੇ ਉੱਪ ਪ੍ਰਧਾਨ ਅਤੇ ਸਾਬਕਾ ਸਹਿਕਾਰਤਾ ਰਾਜ ਮੰਤਰੀ ਮਨੀਸ਼ ਗਰੋਵਰ ਦੇ ਹੱਕ ਵਿੱਚ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰ ਰਹੇ ਸਨ।

ਦਰਅਸਲ ਬੀਤੇ ਦਿਨੀਂ ਰੋਹਤਕ ਦੇ ਪਿੰਡ ਕਿਲੋਈ ਦੇ ਸ਼ਿਵ ਮੰਦਰ ਪਰਿਸਰ ਵਿੱਚ ਕਿਸਾਨਾਂ ਨੇ ਮਨੀਸ਼ ਗਰੋਵਰ ਸਮੇਤ ਦਰਜਨ ਭਾਜਪਾ ਆਗੂਆਂ ਨੂੰ ਜ਼ਬਰਦਸਤੀ ਕੁਝ ਘੰਟਿਆਂ ਲਈ ਰੋਕੀ ਰੱਖਿਆ ਸੀ।

ਦੂਜੇ ਪਾਸੇ ਹਿਸਾਰ ਦੇ ਨਾਰਨੌਂਦ ਵਿੱਚ ਕਿਸਾਨ ਥਾਣੇ ਦੇ ਬਾਹਰ ਲਗਾਤਾਰ ਡਟੇ ਹੋਏ ਹਨ। ਬੀਤੇ ਦਿਨ ਤੋਂ ਹੀ ਕਿਸਾਨ ਰਾਜ ਸਭਾ ਸਾਂਸਦ ਰਾਮਚੰਦਰ ਜਾਂਗੜਾ ਦਾ ਵਿਰੋਧ ਕਰ ਰਹੇ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਕੀਤਾ ਹੈ ਕਿ ਥਾਣੇ ਦੇ ਬਾਹਰ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚਾ ਹਿਸਾਰ ਵੱਲ਼ੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ 8 ਨਵੰਬਰ ਨੂੰ SP ਹਾਂਸੀ ਨੂੰ ਘੇਰਨਗੇ ਅਤੇ ਇਸੇ ਦਿਨ ਕੋਈ ਵੱਡਾ ਫੈਸਲਾ ਲੈਣਗੇ।

(ਰਿਪੋਰਟ – ਸਤ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)