ਆਮਿਰ ਖ਼ਾਨ ਤੇ ਕਿਰਨ ਰਾਓ ਨੇ ਲਿਆ ਤਲਾਕ, ਵਜ੍ਹਾ ਇਹ ਦੱਸੀ
ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਇੱਕ ਦੂਜੇ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਦੋਵਾਂ ਨੇ 15 ਸਾਲ ਪਹਿਲਾਂ ਵਿਆਹ ਕੀਤਾ ਸੀ ਅਤੇ ਉਨ੍ਹਾਂ ਦਾ ਇੱਕ ਬੇਟਾ ਆਜ਼ਾਦ ਹੈ।
ਆਮਿਰ ਅਤੇ ਕਿਰਨ ਦੀ ਮੁਲਾਕਾਤ ਫ਼ਿਲਮ ਲਗਾਨ ਦੇ ਸੈੱਟ ‘ਤੇ ਹੋਈ ਸੀ। ਫ਼ਿਲਮ ਵਿੱਚ ਕਿਰਨ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਰਹੇ ਸਨ।