ਯੂਕਰੇਨ-ਰੂਸ ਜੰਗ : ਪਾਕਿਸਤਾਨ ਦਾ ਇਹ ਬੰਦਾ ਯੂਕਰੇਨ ਜਾ ਕੇ ਕਿਵੇਂ ਬਣ ਗਿਆ ਅਰਬਪਤੀ

ਵੀਡੀਓ ਕੈਪਸ਼ਨ, ਪਾਕਿਸਤਾਨ ਦਾ ਇਹ ਬੰਦਾ ਯੂਕਰੇਨ ਜਾ ਕੇ ਕਿਵੇਂ ਬਣ ਗਿਆ ਅਰਬਾਂਪਤੀ

ਇਹ ਪਾਕਿਸਤਾਨ ਦੇ ਮੁਹੰਮਦ ਜ਼ਹੂਰ ਹਨ, ਜਿਨ੍ਹਾਂ ਨੂੰ ‘ਕੀਵ ਦੇ ਪ੍ਰਿੰਸ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਦੁਨੀਆਂ ਇਨ੍ਹਾਂ ਨੂੰ ‘ਸਟੀਲ ਕਿੰਗ’ ਦੇ ਨਾਮ ਨਾਲ ਜਾਣਦੀ ਹੈ ਤੇ ਯੂਕਰੇਨ ਦੇ ਮਨੋਰੰਜਨ ਜਗਤ ਵਿੱਚ ਇਹ ਇੱਕ ਵੱਡੀ ਹਸਤੀ ਹਨ।

ਮੁਹੰਮਦ ਜ਼ਹੂਰ ਪਹਿਲੀ ਵਾਰ 1974 ਵਿੱਚ ਸਕੋਲਰਸ਼ਿਪ ’ਤੇ ਡੋਨੇਤਸਕ ਗਏ ਸਨ। ਸਟੀਲ ਇੰਡਸਟਰੀ ਵਿੱਚ ਆਪਣੇ ਤਜਰਬੇ ਕਾਰਨ ਕੁਝ ਹੀ ਸਾਲਾਂ ਵਿੱਚ ਉਨ੍ਹਾਂ ਨੇ ਸਟੀਲ ਮਿੱਲ ਖਰੀਦ ਲਈ ਤੇ ਕਾਰੋਬਾਰ ਨੂੰ ਬੁਲੰਦੀਆਂ ’ਤੇ ਲੈ ਗਏ।

ਉਨ੍ਹਾਂ ਦੀ ਪਤਨੀ ਕਮਾਲੀਆ ਨੇ 2008 ਵਿੱਚ ਮਿਸਿਜ਼ ਵਰਲਡ ਦਾ ਖਿਤਾਬ ਜਿੱਤਿਆ ਸੀ। ਉਹ ਯੂਕਰੇਨ ਦੀ ਮਸ਼ਹੂਰ ਗਾਇਕਾ ਵੀ ਹੈ। ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਦੇ 2 ਦਿਨ ਪਹਿਲਾਂ ਉਹ ਆਪਣੀਆਂ 8 ਸਾਲਾਂ ਜੋੜੀਆਂ ਧੀਆਂ ਨੂੰ ਲੈ ਕੇ ਲੰਡਨ ਆ ਗਏ, ਪਰ ਕਮਾਲੀਆ ਆਪਣਾ ਮੁਲਕ ਨਹੀਂ ਛੱਡਣਾ ਚਾਹੁੰਦੀ ਸੀ। ਹੁਣ ਉਨ੍ਹਾਂ ਦੀ ਪਤਨੀ ਵੀ ਯੂਕਰੇਨ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ।

ਵੀਡੀਓ- ਸਮਰਾ ਫਾਤਿਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)