ਸਮੁੰਦਰ ਹੇਠਾਂ ਉਹ ਬੰਬ ਫਟਿਆ ਜਿਸ ਨੂੰ 'ਭੂਚਾਲ' ਆਖਿਆ ਜਾਂਦਾ ਹੈ

ਵੀਡੀਓ ਕੈਪਸ਼ਨ, 'ਭੂਚਾਲ' ਬੰਬ ਫਟਿਆ ਤਾਂ ਕੀ-ਕੀ ਹੋਇਆ

ਦੂਜੇ ਵਿਸ਼ਵ ਯੁੱਧ ਦਾ ਸਭ ਤੋਂ ਵੱਡਾ ਬੰਬ ਪੋਲੈਂਡ ਵਿੱਚ ਮਿਲਿਆ ਜੋ ਸਮੁੰਦਰ ਹੇਠਾਂ ਨੇਵੀ ਦੇ ਗੋਤਾਖ਼ੋਰਾਂ ਵੱਲੋਂ ਡਿਫ਼ਿਊਜ਼ ਕਰਨ ਸਮੇਂ ਫੱਟ ਗਿਆ।

ਪੋਲੈਂਡ ਦੀ ਨੇਵੀ ਮੁਤਾਬਕ ਇਸ ਦੌਰਾਨ ਕਿਸੇ ਵੀ ਗੋਤਾਖ਼ੋਰ ਨੂੰ ਨੁਕਸਾਨ ਨਹੀਂ ਪਹੁੰਚਿਆ। 750 ਤੋਂ ਵੱਧ ਲੋਕਾਂ ਨੂੰ ਇਸ ਖ਼ੇਤਰ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ।

'ਭੂਚਾਲ' ਆਖੇ ਜਾਂਦੇ ਇਸ ਬੰਬ ਦਾ ਭਾਰ 5400 ਕਿੱਲ਼ੋ ਸੀ ਅਤੇ ਬ੍ਰਿਟੇਨ ਰੋਇਲ ਏਅਰ ਫ਼ੋਰਸ ਵੱਲ਼ੋਂ ਵਰਤਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)