ਗਿੱਪੀ ਗਰੇਵਾਲ ਤੇ ਕੰਵਰ ਗਰੇਵਾਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਨੂੰ ਕੀ ਕਿਹਾ

ਵੀਡੀਓ ਕੈਪਸ਼ਨ, ਗਿੱਪੀ ਤੇ ਕੰਵਰ ਗਰੇਵਾਲ ਨੇ ਕੇਂਦਰ ਸਰਕਾਰ ਨੂੰ ਕਲਾਕਾਰੀ ਰਾਹੀਂ ਕੀ ਕਿਹਾ?

ਪੰਜਾਬ ਵਿੱਚ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਬੁਲੰਦ ਕਰਦਿਆਂ ਕਈ ਪੰਜਾਬੀ ਕਲਾਕਾਰ ਹਰ ਦਿਨ ਆਪਣੀ ਆਵਾਜ਼ ਕਲਾ ਰਾਹੀਂ ਚੁੱਕ ਰਹੇ ਹਨ।

ਇਸ ਸਿਲਸਿਲੇ ਤਹਿਤ ਹਰਭਜਨ ਮਾਨ, ਦਿਲਜੀਤ ਦੋਸਾਂਝ, ਰਣਜੀਤ ਬਾਵਾ ਤੇ ਹੋਰ ਕਲਾਕਾਰਾਂ ਤੋਂ ਬਾਅਦ ਹੁਣ ਕੰਵਰ ਗਰੇਵਾਲ ਤੇ ਗਿੱਪੀ ਗਰੇਵਾਲ ਨੇ ਆਪਣੀ ਕਲਮ ਤੇ ਆਵਾਜ਼ ਰਾਹੀਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)