'ਅਸੀਂ ਪੁੱਤ ਦਾ ਫੋਨ ਉਡੀਕਦੇ ਸੀ', ਏਅਰ ਐਂਬੂਲੈਂਸ ਹਾਦਸੇ 'ਚ ਪੰਜਾਬੀ ਕੈਪਟਨ ਸਣੇ 7 ਲੋਕਾਂ ਦੀ ਮੌਤ

ਵੀਡੀਓ ਕੈਪਸ਼ਨ, ਝਾਰਖੰਡ ਜਹਾਜ਼ ਹਾਦਸੇ 'ਚ ਮਾਰੇ ਗਏ ਅੰਮ੍ਰਿਤਸਰ ਦੇ ਕੈਪਟਨ ਸਵਰਾਜਦੀਪ ਸਿੰਘ ਨੂੰ ਅੰਤਿਮ ਵਿਦਾਇਗੀ
'ਅਸੀਂ ਪੁੱਤ ਦਾ ਫੋਨ ਉਡੀਕਦੇ ਸੀ', ਏਅਰ ਐਂਬੂਲੈਂਸ ਹਾਦਸੇ 'ਚ ਪੰਜਾਬੀ ਕੈਪਟਨ ਸਣੇ 7 ਲੋਕਾਂ ਦੀ ਮੌਤ

ਅੰਮ੍ਰਿਤਸਰ ਦੇ ਗੋਬਿੰਦ ਨਗਰ ਰਹਿਣ ਵਾਲੇ ਕੈਪਟਨ ਸਵਰਾਜਦੀਪ ਸਿੰਘ ਉਨ੍ਹਾਂ 7 ਲੋਕਾਂ ਵਿੱਚੋਂ ਸਨ ਜਿਨ੍ਹਾਂ ਦੀ ਚਾਰਟਡ ਏਅਰ ਐਂਬੂਲੈਂਸ ਪਲੇਨ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਕਰਮਟਾਂਡ ਜੰਗਲ ਵਿੱਚ ਸ਼ਾਮ ਨੂੰ ਵਾਪਰੀ। ਪਰਿਵਾਰ ਮੁਤਾਬਕ ਅਜੇ ਕੁਝ ਦਿਨ ਪਹਿਲਾਂ ਹੀ ਛੁੱਟੀ ਤੋਂ ਵਾਪਸ ਸਵਰਾਜਦੀਪ ਸਿੰਘ ਕੰਮ ਉੱਤੇ ਪਰਤੇ ਸਨ। ਪਰਿਵਾਰ ਵਿੱਚ ਸਵਰਾਜ ਦੇ ਮਾਪਿਆਂ ਦੇ ਬਿਨਾਂ ਉਨ੍ਹਾਂ ਦੀ ਪਤਨੀ ਅਤੇ 4 ਮਹੀਨੇ ਦਾ ਪੁੱਤਰ ਹੈ। ਪਰਿਵਾਰ ਨੇ ਭਿੱਜੀਆਂ ਅੱਖਾਂ ਨਾਲ ਬੁੱਧਵਾਰ ਨੂੰ ਸਵਰਾਜ ਨੂੰ ਅੰਤਿਮ ਵਿਦਾਈ ਦਿੱਤੀ...

ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ:ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)