ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਕੇਸ 'ਚ ਹੁਣ ਤੱਕ ਕੀ-ਕੀ ਪਤਾ ਹੈ

ਵੀਡੀਓ ਕੈਪਸ਼ਨ, ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਹੋ ਗਿਆ ਹੈ
ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਕੇਸ 'ਚ ਹੁਣ ਤੱਕ ਕੀ-ਕੀ ਪਤਾ ਹੈ
ਜੱਗੂ ਭਗਵਾਨਪੂਰੀਆ ਅਤੇ ਉਨ੍ਹਾਂ ਦੇ ਮਾਤਾ ਹਰਜੀਤ ਕੌਰ ਦੀ ਤਸਵੀਰ

ਤਸਵੀਰ ਸਰੋਤ, Family handout/getty images

ਤਸਵੀਰ ਕੈਪਸ਼ਨ, ਜੱਗੂ ਭਗਵਾਨਪੂਰੀਆ ਅਤੇ ਉਨ੍ਹਾਂ ਦੇ ਮਾਤਾ ਹਰਜੀਤ ਕੌਰ ਦੀ ਤਸਵੀਰ

ਪੁਲਿਸ ਮੁਤਾਬਕ ਬਟਾਲਾ ਦੀ ਕਾਦੀਆ ਚੁੰਗੀ ਤੇ ਹੋਈ ਇੱਕ ਵਾਰਦਾਤ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਜੱਗੂ ਭਗਵਾਨਪੁਰੀਆਂ ਦੇ ਮਾਤਾ ਹਰਜੀਤ ਕੌਰ ਦੱਸੇ ਜਾ ਰਹੇ ਹਨ ,ਜੱਗੂ ਭਗਵਾਨਪੁਰੀਆ ਦਾ ਸਬੰਧ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਨਾਲ ਹੈ।

ਉਹ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਣੇ ਕਈ ਹੋਰ ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਫਿਲਹਾਲ ਉਹ ਅਸਾਮ ਜੇਲ੍ਹ ਵਿੱਚ ਬੰਦ ਹੈ।

ਪੁਲਿਸ ਮੁਤਾਬਕ ਇਸ ਵਾਰਦਾਤ ਦੌਰਾਨ ਜਿਸ ਇੱਕ ਹੋਰ ਸ਼ਖ਼ਸ ਦੀ ਮੌਤ ਹੋਈ ਹੈ ਉਹ 30 ਸਾਲ ਦਾ ਕਰਨਵੀਰ ਸਿੰਘ ਹੈ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਜਾਂਦਾ ਗਿਆ ਸੀ ।

ਦਰਅਸਲ ਸੀਸੀਟੀਵੀ ਤਸਵੀਰਾਂ ਮੁਤਾਬਕ ਸਮਾਂ ਰਾਤ ਦੇ 9 ਵੱਜ ਕੇ 7 ਮਿੰਟ ਸੀ, ਜਦੋਂ ਮੋਟਰਸਾਈਕਲ ਉੱਤੇ ਸਵਾਰ ਦੋ ਸ਼ਖ਼ਸ ਆਏ ਅਤੇ ਇੱਕ ਚਿੱਟੀ ਸਕਾਰਪਿਓ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਦੌਰਾਨ ਦੋ ਲੋਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ।

ਪੁਲਿਸ ਮੁਤਾਬਕ ਉਨ੍ਹਾਂ ਨੇ ਕਰਨਵੀਰ ਸਿੰਘ ਦੇ ਪਿਤਾ ਪ੍ਰੇਮ ਸਿੰਘ ਦੇ ਬਿਆਨਾਂ ਉੱਤੇ ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕਾ ਹਰਜੀਤ ਕੌਰ ਦੇ ਰਿਸ਼ਤੇਦਾਰ ਤਲਵਿੰਦਰ ਸਿੰਘ ਮੁਤਾਬਕ ਜੱਗੂ ਭਗਵਾਨਪੁਰੀਆਂ ਦੀ ਮਾਤਾ ਦੀ ਮੌਤ ਹੋਈ ਹੈ ਪਰ ਉਨ੍ਹਾਂ ਮੁਤਾਬਕ ਇਸ ਵਾਰਦਾਤ ਦੇ ਕਾਰਨਾਂ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)