"ਮੈਨੂੰ ਕੋਈ ਅਫ਼ਸੋਸ ਨਹੀਂ ਹੈ" - ਬੀਬੀਸੀ ਨੇ ਉਸ ਗੈਂਗਸਟਰ ਨੂੰ ਸਵਾਲ ਕੀਤੇ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਹੁਕਮ ਦਿੱਤੇ

ਵੀਡੀਓ ਕੈਪਸ਼ਨ, 'ਦਿ ਕਿਲਿੰਗ ਕਾਲ' - ਸਿੱਧੂ ਮੂਸੇਵਾਲਾ ਅਤੇ ਕਤਲ ਜਿਸ ਨੇ ਭਾਰਤ ਨੂੰ ਹਿਲਾ ਦਿੱਤਾ
"ਮੈਨੂੰ ਕੋਈ ਅਫ਼ਸੋਸ ਨਹੀਂ ਹੈ" - ਬੀਬੀਸੀ ਨੇ ਉਸ ਗੈਂਗਸਟਰ ਨੂੰ ਸਵਾਲ ਕੀਤੇ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਹੁਕਮ ਦਿੱਤੇ

ਪੰਜਾਬੀ ਹਿੱਪ-ਹੌਪ ਆਈਕਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਿੰਨ ਸਾਲ ਬਾਅਦ, ਬੀਬੀਸੀ ਆਈ ਜਾਂਚ ਨੇ ਜਾਂਚ ਕੀਤੀ ਹੈ ਕਿ ਉਸਨੂੰ ਕਿਉਂ ਕਤਲ ਕੀਤਾ ਸੀ ਅਤੇ ਉਸ ਗੈਂਗਸਟਰ ਤੋਂ ਸਵਾਲ ਕੀਤੇ ਹਨ ਜਿਸ ਦਾ ਦਾਅਵਾ ਹੈ ਕਿ ਇਸ ਕਤਲ ਦੇ ਹੁਕਮ ਉਸ ਨੇ ਦਿੱਤੇ ਸਨ।

ਇਹ ਇੱਕ ਅਜਿਹਾ ਕਤਲ ਸੀ ਜਿਸ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੰਜਾਬੀ ਹਿੱਪ-ਹੌਪ ਦੇ ਮਹਾਨ ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਦੇ ਪੈਸੇ ਦੇ ਕੇ ਭਾੜੇ 'ਤੇ ਲਏ ਬੰਦੂਕਧਾਰੀਆਂ ਜ਼ਰੀਏ ਉਸਦੀ ਕਾਰ ਦੀ ਵਿੰਡਸ਼ੀਲਡ ਰਾਹੀਂ ਗੋਲੀਆਂ ਮਾਰਵਾ ਕੇ ਕਤਲ ਕਰ ਦਿੱਤਾ ਸੀ।

ਪਰ ਤਿੰਨ ਸਾਲ ਬਾਅਦ, ਇਸ ਕਤਲ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ, ਮਕਸਦ ਅਜੇ ਵੀ ਅਸਪੱਸ਼ਟ ਹੈ ਅਤੇ ਗੋਲਡੀ ਬਰਾੜ ਅਜੇ ਵੀ ਫਰਾਰ ਹੈ।

ਬੀਬੀਸੀ ਆਈ ਇਨਵੈਸਟੀਗੇਸ਼ਨਜ਼, ਡਾਕੂਮੈਂਟਰੀ ਅਤੇ ਪੋਡਕਾਸਟ ਲਈ, ਸਿੱਧੂ ਮੂਸੇ ਵਾਲਾ ਦੇ ਕੁਝ ਨਜ਼ਦੀਕੀ ਲੋਕਾਂ ਨਾਲ ਗੱਲ ਕੀਤੀ ਹੈ।

ਉਸਦੇ ਗੁਮਨਾਮੀ ਤੋਂ ਸਟਾਰਡਮ ਤੱਕ ਦੇ ਸਫ਼ਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਪਤਾ ਲਗਾਇਆ ਹੈ ਕਿ ਕਿਵੇਂ ਉਹ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਪੁੱਛਿਆ ਕਿ ਉਹ ਉਸ ਨੂੰ ਕਿਉਂ ਮਰਵਾਉਣਾ ਚਾਹੁੰਦੇ ਸਨ।

ਸਿੱਧੂ ਮੂਸੇਵਾਲਾ
ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਨੂੰ 2022 ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)