ਸੋਸ਼ਲ ਮੀਡੀਆ ਉੱਤੇ ਖੇਤੀ ਕਰਦਿਆਂ ਮਸ਼ਹੂਰ ਹੋਈਆਂ ਭੈਣਾਂ ਦੇ ਸੰਘਰਸ਼ ਦੀ ਇਹ ਕਹਾਣੀ ਹੈ
ਸੋਸ਼ਲ ਮੀਡੀਆ ਉੱਤੇ ਖੇਤੀ ਕਰਦਿਆਂ ਮਸ਼ਹੂਰ ਹੋਈਆਂ ਭੈਣਾਂ ਦੇ ਸੰਘਰਸ਼ ਦੀ ਇਹ ਕਹਾਣੀ ਹੈ

ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਜਗਤ ਸਿੰਘ ਵਾਲਾ ਦੀਆਂ ਹਰਜਿੰਦਰ ਕੌਰ ਅਤੇ ਸਿਮਰਨਜੀਤ ਕੌਰ ਕਰੀਬ ਡੇਢ ਦਹਾਕੇ ਤੋਂ ਖੇਤੀ ਕਰ ਰਹੀਆਂ ਹਨ।
ਇਹ ਦੋਵੇਂ ਭੈਣਾਂ ਟਰੈਕਟਰ ਚਲਾਉਂਦੀਆਂ ਹਨ ਅਤੇ ਖੇਤਾਂ ਨੂੰ ਪਾਣੀ ਵੀ ਖੁਦ ਲਗਾਉਂਦੀਆਂ ਹਨ। ਦੋਵਾਂ ਨੇ ਖੇਤੀ ਕਰਨ ਦਾ ਫੈਸਲਾ ਪਿਤਾ ਅਤੇ ਦੋ ਭਰਾਵਾਂ ਦੀ ਮੌਤ ਬਾਅਦ ਲਿਆ।
5 ਏਕੜ ਜ਼ਮੀਨ ਦੀਆਂ ਮਾਲਕ ਇਹਨਾਂ ਭੈਣਾਂ ਨੇ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਨਾਲ ਲੰਮਾ ਸਮਾਂ ਲੜਾਈ ਲੜੀ। ਫਿਲਹਾਲ ਉਹ ਆਪਣੇ ਪੇਕੇ ਪਿੰਡ ਰਹਿੰਦੀਆਂ ਨੇ ਅਤੇ ਅੱਜ ਆਪਣੇ ਪੈਰਾਂ ਉਪਰ ਆਪ ਖੜੀਆਂ ਹਨ।
ਰਿਪੋਰਟ- ਭਾਰਤ ਭੂਸ਼ਨ, ਐਡਿਟ- ਮਨੀਸ਼ ਜੁਲਾਈ



