ਪੰਜਾਬ ’ਚ ਸੋਲਰ ਟਿਊਬਵੈੱਲ ਦਾ ਰੁਝਾਨ ਕਿਵੇਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ

ਵੀਡੀਓ ਕੈਪਸ਼ਨ, ਪੰਜਾਬ ’ਚ ਸੋਲਰ ਟਿਊਬਵੈੱਲ ਦਾ ਰੁਝਾਨ ਕਿਵੇਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ
ਪੰਜਾਬ ’ਚ ਸੋਲਰ ਟਿਊਬਵੈੱਲ ਦਾ ਰੁਝਾਨ ਕਿਵੇਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ
ਬੀਬੀਸੀ
ਤਸਵੀਰ ਕੈਪਸ਼ਨ, ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਜਾਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ

ਬੇਸ਼ੱਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਨਵੀਆਂ ਮੋਟਰਾਂ ਦੇ ਕਨੈਕਸ਼ਨ ਵੀ ਨਹੀਂ ਦਿੱਤੇ ਜਾ ਰਹੇ ਪਰ ਮਾਨਸਾ ਜ਼ਿਲ੍ਹੇ ਦੇ ਕਈ ਕਿਸਾਨਾਂ ਵੱਲੋਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਟਿਊਬਵੈੱਲ ਲਗਾਏ ਜਾ ਰਹੇ ਹਨ।

ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ਼ ਭਲਾਈਕੇ ਵਿੱਚ ਕਰੀਬ 50 ਸੋਲਰ ਟਿਊਬਵੈੱਲ ਹਨ।

ਕੇਂਦਰੀ ਜ਼ਮੀਨੀ ਜਲ ਬੋਰਡ ਦੀ 2024 ਦੀ ਜ਼ਮੀਨ ਹੇਠਲੇ ਪਾਣੀ ਬਾਰੇ ਰਿਪੋਰਟ ਮੁਤਾਬਕ, ਪੰਜਾਬ ਦੇ ਕੁੱਲ 153 ਬਲਾਕਾਂ ਵਿਚੋਂ 117 ਵਿੱਚ ਜ਼ਮੀਨੀ ਪਾਣੀ ਦੀ ਸਥਿਤੀ ਓਵਰ ਐਕਸਪਲੋਇਟਡ ਹੈ ਯਾਨੀ ਨਿਰਧਾਰਿਤ ਸੀਮਾਂ ਤੋਂ ਵੱਧ ਪਾਣੀ ਦੀ ਵਰਤੋਂ ਹੋ ਚੁੱਕੀ ਹੈ।

ਹਾਲਾਂਕਿ 3 ਬਲਾਕਾਂ ਵਿੱਚ ਸਥਿਤੀ ਨਾਜ਼ੁਕ, 13 ਬਲਾਕਾਂ ਵਿਚ ਅਰਧ-ਨਾਜ਼ੁਕ ਅਤੇ 20 ਬਲਾਕ ਸੁਰੱਖਿਅਤ ਹਨ। ਦੂਜੇ ਪਾਸੇ ਕਿਸਾਨ ਸੂਰਜੀ ਉਰਜਾ ਨਾਲ ਚੱਲਣ ਵਾਲੀਆਂ ਮੋਟਰਾਂ ਤੋਂ ਕਾਫੀ ਸਤੁੰਸ਼ਟ ਨਜ਼ਰ ਆ ਰਹੇ ਹਨ।

ਰਿਪੋਰਟ – ਗਗਨਦੀਪ ਸਿੰਘ ਜੱਸੋਵਾਲ, ਸ਼ੂਟ – ਰਾਜੇਸ਼ ਕੁਮਾਰ, ਐਡਿਟ – ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)