ਲੋਕ ਸਭਾ ਚੋਣਾਂ 2024: ਇਸ ਕੁੜੀ ਨੂੰ ਪੀਣ ਵਾਲਾ ਪਾਣੀ ਚੋਰੀ ਕਿਉਂ ਕਰਨਾ ਪੈਂਦਾ ਹੈ

ਵੀਡੀਓ ਕੈਪਸ਼ਨ, ਲੋਕ ਸਭਾ ਚੋਣਾਂ 2024: ਇਸ ਕੁੜੀ ਨੂੰ ਪੀਣ ਵਾਲਾ ਚੋਰੀ ਕਿਉਂ ਕਰਨਾ ਪੈਂਦਾ ਹੈ
ਲੋਕ ਸਭਾ ਚੋਣਾਂ 2024: ਇਸ ਕੁੜੀ ਨੂੰ ਪੀਣ ਵਾਲਾ ਪਾਣੀ ਚੋਰੀ ਕਿਉਂ ਕਰਨਾ ਪੈਂਦਾ ਹੈ
ਕੋਮਲ
ਤਸਵੀਰ ਕੈਪਸ਼ਨ, ਕੋਮਲ ਤੜਕੇ ਤਿੰਨ ਵਜੇ ਉੱਠ ਕੇ ਚੋਰੀ ਦਾ ਪਾਣੀ ਭਰਦੀ ਹੈ

ਕੋਮਲ ਖਡਸੇ ਮੁੰਬਈ ਵਿੱਚ ਮਲਾਡ ਇਲਾਕੇ ਦੇ ਅੰਬੇਡਕਰ ਨਗਰ ਦੀ ਇੱਕ ਬਸਤੀ ਵਿੱਚ ਰਹਿੰਦੇ ਹਨ। ਇਹ ਬਸਤੀ ਜੰਗਲਾਤ ਵਿਭਾਗ ਦੀ ਜ਼ਮੀਨ ਉੱਤੇ ਵਸੀ ਹੋਈ ਹੈ, ਇੱਥੋਂ ਦੇ ਵਸਨੀਕਾਂ ਨੂੰ ਕੋਈ ਸੁਵਿਧਾ ਨਹੀਂ ਮਿਲੀ ਹੈ, ਕਿਉਂਕਿ ਉਨ੍ਹਾਂ ਦਾ ਸਟੇਟਸ ਗ਼ੈਰ-ਕਾਨੂੰਨੀ ਹੈ।

ਇੱਥੇ ਛੇ ਹਜ਼ਾਰ ਦੇ ਕਰੀਬ ਅਸਥਾਈ ਘਰ ਹਨ ਅਤੇ ਪਾਣੀ ਦੀ ਕਮੀ ਪੂਰੀ ਕਰਨ ਦੇ ਲਈ ਇੱਥੇ ਰਹਿ ਰਹੇ ਲੋਕਾਂ ਕੋਲ ਇਸ ਨੂੰ ਖਰੀਦਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ, ਕੁਝ ਲੋਕ ਪਾਣੀ ਚੋਰੀ ਕਰਦੇ ਹਨ ਅਤੇ ਸਥਾਨਕ ਲੋਕਾਂ ਨੂੰ ਵੇਚਦੇ ਹਨ।

ਰਿਪੋਰਟ - ਅਨਘਾ ਪਾਠਕ, ਸ਼ੂਟ - ਮੰਗੇਸ਼ ਮੋਨਾਵਾਨੇ, ਐਡਿਟ - ਸਦਫ਼ ਖ਼ਾਨ, ਪ੍ਰੋਡਿਊਸਰ - ਸੁਸ਼ੀਲਾ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)